ਪਰਥ ਐਸੋਸੀਏਸ਼ਨ ਵੱਲੋਂ ‘ਅਧਵਾਟੇ ਸਫ਼ਰ ਦੀ ਸਿਰਜਣਾ -ਮਨਮੀਤ ਅਲ਼ੀਸ਼ੇਰ’ ਕੀਤੀ ਗਈ ਲੋਕ ਅਰਪਣ

ਬੀਤੇ ਕੱਲ੍ਹ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਮਰਹੂਮ ਮਨਮੀਤ ਅਲ਼ੀਸ਼ੇਰ ਦੀਆਂ ਰਚਨਾਵਾਂ ਬਾਰੇ ਪੁਸਤਕ ‘ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤਅਲ਼ੀਸ਼ੇਰ’ ਨੂੰ ਪਰਥ ਵਿੱਚ ਲੋਕ ਅਰਪਣ ਕੀਤਾ ਗਿਆ। 

ਮਨਮੀਤ ਅਲ਼ੀਸ਼ੇਰ 28 ਅਕਤੂਬਰ 2016 ਨੂੰ ਇੱਕ ਨਸਲਘਾਤੀ ਹਮਲੇ ਦੌਰਾਨ ਸਦੀਵੀ ਵਿਛੋੜਾ ਦੇ ਗਿਆ ਸੀ।  ਮਨਮੀਤ  ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇਵਿੱਚ ਬੇਹੱਦ ਹਰਮਨ ਪਿਆਰਾ ਸੀ। ਜੋ ਕਿ ਪੰਜਾਬੀ ਸਾਹਿਤਕ, ਸਮਾਜਿਕ ਅਤੇ ਕਲਾ ਦੇ ਖੇਤਰ ਵਿੱਚ ਕਾਫ਼ੀ ਸਰਗਰਮ ਸੀ। 

ਕਵਿਤਾ, ਗੀਤਕਾਰੀ, ਸਟੇਜ ਅਦਾਕਾਰੀ ਦੇ ਨਾਲ ਨਾਲ ਸਮਾਜ ਨੂੰ ਸੇਧ ਦੇਣ ਵਾਲ਼ੀਆਂ ਲਘੂ ਫਿਲਮਾਂ ਵਿੱਚ ਵੀ ਉਸ ਨੇ ਕੰਮ ਕੀਤਾ ਸੀ। 

ਡਾ: ਸੁਮੀਤ ਸ਼ੰਮੀ ਅਤੇ ਸਤਪਾਲ ਭੀਖੀ ਜੀ ਵੱਲੋਂ ਮਨਮੀਤ ਦੀਆਂ ਅਣਛਪੀਆਂ ਰਚਨਾਵਾਂ ਅਤੇ ਮਨਮੀਤ ਦੀ ਯਾਦ ਵਿੱਚ ਹੋਰ ਪੰਜਾਬੀ ਲੇਖਕਾਂ ਅਤੇ ਸੁਹਿਰਦ ਸੱਜਣਾਦੀਆਂ ਰਚਨਾਵਾਂ ਨੂੰ ਇੱਕਤਰ ਕਰਕੇ ਇਸ ਕਿਤਾਬ ਦੀ ਸੰਪਾਦਨਾਂ ਕੀਤੀ। ਮਨਮੀਤ ਦੀ ਯਾਦ ਨੂੰ ਸਮਰਪਿਤ ਇਸ ਕਿਤਾਬ ਨੂੰ ਪਰਥ ਵਿੱਚ ਲੋਕ ਅਰਪਣ ਕਰਕੇਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਤੇ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਦੇ ਮੈਂਬਰ ਹਰਲਾਲ ਸਿੰਘ, ਹਰਮਨ ਸਿੰਘ ਧਾਲ਼ੀਵਾਲ, ਜਤਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਗੁਰਬਿੰਦਰ ਸਿੰਘ ਕਲੇਰ, ਰਵਿੰਦਰ ਸਿੰਘ, ਇੰਦਰਪਾਲ ਸਿੰਘ, ਮਨਦੀਪ ਸਿੰਘ, ਦਲਵਿੰਦਰ ਸਿੰਘ ਅਤੇ ਸਿਮਰ ਸਿੰਘ ਹਾਜ਼ਰ ਸਨ। 

Install Punjabi Akhbar App

Install
×