ਕੌਮੀ ਪੱਧਰ ਦੇ ਮੁਕਾਬਲੇ ਪਰਥ ‘ਚ ਮਕਾਨ ਦੀਆਂ ਕੀਮਤਾਂ ਵਿੱਚ ਆਈ ਵੱਡੀ ਗਿਰਾਵਟ

image-01-06-16-06-20

ਆਸਟੇ੍ਲੀਆ ਰਿਜ਼ਰਵ ਬੈਂਕ ਵੱਲੋਂ ਵਿਆਜ ਦਰ ਵਿੱਚ ਕਟੌਤੀ ਦੇ ਬਾਵਜੂਦ ਪਰਥ ‘ਚ ਮਕਾਨ ਦੀਆ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ। ਕੋਰਲੌਜਿਕ ਦੇ ਅੰਕੜਿਆਂ ਅਨੁਸਾਰ ਲੰਘੇ ਮਈ ਮਹੀਨੇ ਵਿੱਚ ਕੀਮਤਾਂ 2.4 ਫੀਸਦੀ ਦੀ ਦਰ ਨਾਲ ਘਟੀਆ। ਪਿਛਲੇ ਸਾਲ ਪਰਥ ਵਿੱਚ ਘਰਾਂ ਦੇ ਮੁੱਲ 4.2 ਫੀਸਦੀ ਅਤੇ ਇਸ ਸਾਲ ਦੀ ਛਿਮਾਹੀ ਦੌਰਾਨ 6.8 ਫੀਸਦੀ ਦੀ ਦਰ ਨਾਲ ਮੁੱਲ ਡਿੱਗੇ। 
ਕੌਮੀ ਪੱਧਰ ਤੇ ਪਰਥ ਦੇ ਮੁਕਾਬਲੇ 12.5 ਫੀਸਦੀ ਦੀ ਦਰ ਨਾਲ ਕੀਮਤਾਂ ਵਿੱਚ ਉਛਾਲ ਆਇਆ ਹੈ। ਜਿਸ ਵਿੱਚ ਸਿਡਨੀ 3.5 ਫੀਸਦੀ, ਮੈਲਬੋਰਨ 1.8 ਫੀਸਦੀ, ਬਿ੍ਸਬੇਨ 0.1ਫੀਸਦੀ, ਐਡੀਲੈਡ 0.4 ਫੀਸਦੀ, ਡਾਰਵਿਨ 3.5 ਫੀਸਦੀ ਅਤੇ ਕੈਨਬਰਾ 3.1 ਫੀਸਦੀ ਦੀ ਦਰ ਨਾਲ ਵਾਧਾ ਹੋਇਆ ਹੈ। ਪਿਛਲੇ ਦਸ ਸਾਲਾਂ ਦੌਰਾਨ ਸਿਡਨੀ ਤੇ ਮੈਲਬੋਰਨ ਵਿੱਚ ਘਰਾਂ ਦੀਆ ਕੀਮਤਾਂ 14.6 ਫੀਸਦੀ ਦੀ ਦਰ ਨਾਲ ਚੜੀਆਂ ਹਨ।
ਕੋਰਲੌਜਿਕ ਦੇ ਖੋਜ ਮੁਖੀ ਟਿਮ ਲਾਅਲਸ ਨੇ ਕਿਹਾ ਸਾਰੇ ਸ਼ਹਿਰਾਂ ਵਿੱਚ ਕੀਮਤਾਂ ਦਾ ਵਧਣਾ ਨਿਲਾਮੀ ਮਨਜ਼ੂਰੀ ਦੀ ਦਰ ਵਿੱਚ ਵਾਧਾ ਇਕ ਮੁੱਖ ਕਾਰਨ ਹੈ। ਉਸਦੇ ਮੁਤਾਬਕ ਘੱਟ ਮੌਰਗੇਜ ਖਪਤਕਾਰ ਲਈ ਭਰੋਸਾ ਅਤੇ ਹਾਊਸਿੰਗ ਮਾਰਕੀਟ ਦੀਆ ਹਾਲਤਾਂ ਤੇ ਇਕ ਸਕਾਰਾਤਮਕ ਪ੍ਰਭਾਵ ਹੈ। ਮਿਆਰੀ ਬਦਲਣਯੋਗ ਮੌਰਗੇਜ ਦਾ ਸਾਲ 1968 ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਨੀਵਾਂ ਪੱਧਰ ਹੈ।