ਪਰਥ ‘ਚ  ਮਸਜਿਦ ਬਾਹਰ ਫਾਇਰਬੰਬ ਹਮਲਾ ਤੇ ਦੀਵਾਰਾਂ ਤੇ ਲਿਖੀਆਂ ਨਸਲੀ ਟਿੱਪਣੀਆਂ 

image-29-06-16-08-18

ਆਸਟੇ੍ਲੀਆ ਦੇ ਸ਼ਹਿਰ ਪਰਥ ‘ਚ ਬੀਤੀ ਰਾਤ 8 ਵਜੇ ਦੇ ਕਰੀਬ ਥੋਨਲਈ ਮਸਜਿਦ ਅਤੇ ਆਸਟੇ੍ਲੀਅਨ ਇਸਲਾਮਿਕ ਕਾਲਜ ਸਾਊਨਰਨ ਰਿਵਰ ਮਸਜਿਦ ਕਾਰ ਪਾਰਕ ਵਿੱਚ ਖੜੇ ਵਹੀਕਲਾਂ ਤੇ ਕੁਝ ਅਣਪਛਾਤਿਆਂ ਨੇ ਫਾਇਰਬੰਬ ਹਮਲੇ ਕੀਤੇ। ਮੌਕੇ ਤੇ ਮਸਜਿਦ ਅੰਦਰ ਹਾਜ਼ਰ ਲੋਕਾਂ ਨੇ ਉੱਚੀ ਆਵਾਜ਼ ਵਿੱਚ ਧਮਾਕੇ ਦੀ ਅਵਾਜ਼ ਸੁਣੀ ਤੇ ਬਾਹਰ ਆਕੇ ਵੇਖਿਆ, ਕੁਝ ਵਹੀਕਲ ਅੱਗ ਦੀਆ ਲਪਟਾਂ ਨਾਲ ਸੜ ਰਹੇ ਸਨ। ਤਰੁੰਤ ਹੀ ਘਟਨਾ ਬਾਰੇ ਪੁਲਿਸ ਤੇ ਫਾਇਰਬ੍ਰਗੇਡ ਨੂੰ ਸੂਚਿਤ ਕੀਤਾ ਗਿਆ ਤੇ ਫਾਇਰਬ੍ਰਗੇਡ  ਨੇ ਅੱਗ ਤੇ ਕਾਬੂ ਪਾਇਆ ਗਿਆ। ਇਸ ਮੌਕੇ ਮਸਜਿਦ ਦੀ ਕੰਧ ਤੇ ਨਸਲੀ ਟਿੱਪਣੀਆਂ ਵੀ ਲਿਖੀਆ ਗਈਆਂ। ਇਸ ਹਮਲੇ ਨਾਲ ਸਮੁੱਚੇ ਮੁਸਲਿਮ ਭਾਈਚਾਰੇ ਵਿੱਚ ਡਰ ਤੇ ਸਹਿਮ ਦਾ ਮਹੌਲ ਹੈ। ਇਹ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਹਮਲਾਵਰ ਵਾਰਦਾਤ ਤੋਂ ਬਾਦ ਭੱਜਣ ਵਿੱਚ ਸਫਲ ਰਹੇ।
ਅੱਜ ਸਥਾਨਿਕ ਪੁਲਿਸ ਨੇ ਸੀ ਸੀ ਕੈਮਰੇ ਵਿੱਚ ਰਿਕਾਰਡ ਹੋਈਆ ਤਿੰਨ ਨਕਾਬਪੋਸ ਵਿਅਕਤੀਆਂ ਦੀਆ ਤਸਵੀਰਾਂ ਜਾਰੀ ਕੀਤੀਆ ਅਤੇ ਆਮ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ। 
ਆਸਟੇ੍ਲੀਆਈ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਪਰਥ ਮਸਜਿਦ ਤੇ ਹੋਏ ਹਮਲੇ  ਬਾਰੇ ਕਿਹਾ ਕਿ ਆਸਟੇ੍ਲੀਆਈ ਸਰਕਾਰ ਹਿੰਸਾ ਦੇ ਕਿਸੇ ਵੀ ਰੂਪ ਦੀ ਨਿੰਦਾ ਕਰਦੀ ਹੈ ਅਤੇ ਫੈਡਰਲ ਪੁਲਿਸ ਇਸ ਹਮਲੇ ਲਈ ਇਰਾਦੇ ਦੀ ਪੜਤਾਲ ਕਰੇਗੀ।

Install Punjabi Akhbar App

Install
×