ਸਿੱਖ ਅਸੋਸੀਏਸਨ ਪੱਛਮੀ ਆਸਟ੍ਰੇਲੀਆ (ਸਾਵਾ) ਦੀ ਅਗਵਾਈ ਹੇਠ 7 ਮਾਰਚ 2016 ਨੂੰ ਰਿਜ਼ਰਵ ਪਾਰਕ ਵਲਿਟਨ (ਪਰਥ) ਵਿਖੇ ਵਿਰਸਾ ਕਲੱਬ, ਪੰਜਾਬੀ ਕਲਚਰਜ ਸਪੋਰਟਸ ਕਲੱਬ ਤੇ ਪੱਛਮੀ ਆਸਟੇ੍ਲੀਆ ਸਪੋਰਟਸ ਕਲੱਬਾਂ ਦੇ ਸਹਿਯੋਗ ਨਾਲ ਕਰਵਾਇਆਂ । ਇਸ ਮੌਕੇ ਕਬੱਡੀ, ਰੱਸਾਕਸੀ, ਵਾਲੀਬਾਲ , ਸੌਕਰ, ਨੈੱਟਬਾਲ , ਬੈਡਮਿੰਟਨ, ਕਿ੍ਕਟ ਤੇ ਐਥਲੈਕਿਟਸ ਆਦਿ ਖੇਡਾਂ ਮੁਕਾਬਲੇ ਹੋਏ । ਇਹ ਖੇਡ ਮੇਲੇ ਵਿੱਚ ਪਰਥ ਸਮੂਹ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ । ਜੇਤੂ ਖਿਡਾਰੀਆਂ ਨੂੰ ਟਰਾਫੀਆਂ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ । ਵਿਰਸਾ ਕਲੱਬ ਵੱਲੋਂ ਖਿਡਾਰੀਆਂ ਤੇ ਦਰਸ਼ਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਕਬੱਡੀ ਕਲੱਬ ਪਰਥ ਵੱਲੋਂ ਠੰਡੇ ਜਲ ਦੀ ਛਬੀਲ ਲਗਾਈ ਗਈ। ਇਸ ਖੇਡ ਮੇਲੇ ਦੀਆ ਰੌਣਕਾਂ ਪੰਜਾਬ ਵਿਚਲੇ ਪੇਂਡੂ ਖੇਡ ਮੇਲੇ ਦੀ ਝਲਕ ਦਾ ਨਜ਼ਾਰਾ ਮਹਿਸੂਸ ਕਰਵਾਉਂਦੀਆਂ ਸਨ। ਦਰਸ਼ਕਾਂ ਵੱਲੋਂ ਰੱਸਾਕਸੀ ਤੇ ਕਬੱਡੀ ਮੈਚਾਂ ਦਾ ਖ਼ੂਬ ਅਨੰਦ ਮਾਣਦੇ ਹੋਏ , ਖਿਡਾਰੀਆਂ ਦੀ ਤਾੜੀਆਂ ਤੇ ਡਾਲਰਾਂ ਦੀ ਬਰਸਾਤ ਨਾਲ ਹੌਸਲਾ ਅਫਜਾਈ ਕੀਤੀ। ਵਾਲੀਬਾਲ ਮੁਕਾਬਲੇ ਵਿੱਚ ਸ਼ਹੀਦ ਭਗਤ ਸਿੰਘ ਕਲੱਬ, ਰੱਸਾ-ਕੱਸੀ ਵਿੱਚ ਨਾਰਥ ਕਲੱਬ ਪਰਥ ਤੇ ਕਬੱਡੀ ਵਿੱਚ ਪਰਥ ਕਬੱਡੀ ਕਲੱਬ , ਵਿਰਸਾ ਕਬੱਡੀ ਕਲੱਬ ਨੂੰ ਹਰਾਕੇ ਜੇਤੂ ਰਿਹਾ। ਇਸ ਮੌਕੇ ਸਾਵਾ ਦੀ ਸਮੁੱਚੀ ਕਮੇਟੀ ਪ੍ਰਧਾਨ ਪਲਵਿੰਦਰ ਸਿੰਘ,ਮੀਤ ਪ੍ਰਧਾਨ ਅਮਰ ਸਿੰਘ ਅਮਰ ਸੈਕਟਰੀ ਮਹੇਸਇੰਦਰ ਸਿੰਘ ,ਹਰਵੀਰ ਸਿੰਘ , ਅੰਮ੍ਰਿਤਪਾਲ ਸਿੰਘ, ਵਿਰਸਾ ਕਲੱਬ ਵੱਲੋਂ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ, ਮੀਤ ਪ੍ਰਧਾਨ ਬਹਾਦਰ ਸਿੰਘ , ਪਰਥ ਕਬੱਡੀ ਕਲੱਬ ਵੱਲੋਂ ਗੁਰਜੀਤ ਸਿੰਘ , ਚੰਦਨਦੀਪ ਸਿੰਘ ਹਾਜ਼ਰ ਸਨ। ਅਖੀਰ ਵਿੱਚ ਵਿਰਸਾ ਕਲੱਬ ਦੇ ਗੱਭਰੂਆਂ ਨੇ ਲੋਕ ਨਾਚ ਭੰਗੜੇ ਦੀਆਂ ਧਮਾਲਾਂ ਪਾ ਕੇ ਸਾਰੇ ਦਰਸ਼ਕਾਂ ਦਾ ਮਨ ਜਿੱਤ ਲਿਆ ।