ਪੱਛਮੀ ਆਸਟ੍ਰੇਲੀਆ ਦੇ ਪਰਥ ਅਤੇ ਪੀਲ ਰਿਜਨ ਵਿੱਚ ਦਾ ਲਾਕਡਾਊਨ -ਮਾਮਲਾ ਹੋਟਲ ਕੁਆਰਨਟੀਨ ਦੇ ਕਰੋਨਾ ਕੇਸ ਵਾਲਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪਰਥ ਦੇ ਇੱਕ ਹੋਟਲ ਵਿੱਚ ਦੋ ਲੋਕਾਂ ਦੇ ਕਰੋਨਾ ਪਾਜ਼ਿਟਿਵ ਹੋਣ ਅਤੇ ਕਈ ਦਿਨਾਂ ਤੱਕ ਬਾਹਰ ਖੁਲ੍ਹੇਆਮ ਘੁੰਮਦੇ ਰਹਿਣ ਕਾਰਨ ਸਥਾਨਕ ਕਮਿਊਨਿਟੀ ਟ੍ਰਾਂਸਮਿਸ਼ ਦਾ ਖਤਰਾ ਪੈਦਾ ਹੋ ਗਿਆ ਸੀ ਜਿਸਦੇ ਮੱਦੇਨਜ਼ਰ, ਮੈਟਰੋਪਾਲਿਟਿਨ ਪਰਥ ਅਤੇ ਦ ਪੀਲ ਰਿਜਨ ਅੰਦਰ ਤਿੰਨ ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਹ ਲਾਕਡਾਊਨ ਸੋਮਵਾਰ ਅੱਧੀ ਰਾਤ ਤੱਕ ਜਾਰੀ ਰਹੇਗਾ। ਉਕਤ ਵਿਅਕਤੀਆਂ ਵਿੱਚ ਇੱਕ 54 ਸਾਲਾਂ ਦਾ ਵਿਅਕਤੀ ਵੀ ਸ਼ਾਮਿਲ ਹੈ ਜੋ ਕਿ ਚੀਨ ਤੋਂ ਆਇਆ ਸੀ ਅਤੇ ਮਰਕਿਉਰ ਹੋਟਲ ਵਿੱਚ ਕੁਆਰਨਟੀਨ ਲਈ ਠਹਿਰਿਆ ਸੀ ਅਤੇ ਅਪ੍ਰੈਲ ਦੀ 17 ਤਾਰੀਖ ਨੂੰ ਕੁਆਰਨਟੀਨ ਪੂਰਾ ਹੋਣ ਤੋਂ ਬਾਅਦ ਉਸ ਨੇ ਆਪਣੀ ਆਪਣੀ ਰਾਤ ਇੱਕ ਦੋਸਤ ਦੇ ਘਰ ਬਿਤਾਈ ਸੀ ਅਤੇ ਉਥੇ ਰਹਿੰਦੇ ਤਿੰਨ ਜਣੇ (ਮਾਂ ਅਤੇ ਉਸ ਦੇ ਦੋ ਪੁੱਤਰ) ਕਰੋਨਾ ਪਾਜ਼ਿਟਿਵ ਪਾਏ ਗਏ ਸਨ ਪਰੰਤੂ ਬਾਅਦ ਵਿੱਚ ਬੱਚਿਆਂ ਦੇ ਟੈਸਟ ਨੈਗੇਟਿਵ ਆ ਗਏ ਸਨ।
ਇਸ ਤੋਂ ਬਾਅਦ ਉਕਤ ਵਿਅਕਤੀ 21 ਅਪ੍ਰੈਲ ਤੱਕ ਸ਼ਹਿਰ ਵਿੱਚ ਰਿਹਾ ਅਤੇ ਇਸ ਦੌਰਾਨ ਉਹ ਸ਼ਹਿਰ ਵਿੱਚ ਕਈ ਅਹਿਮ ਥਾਵਾਂ ਉਪਰ ਘੁੰਮਿਆ ਫਿਰਿਆ ਅਤੇ ਉਹ ਕਿੰਗਜ਼ ਪਾਰਕ ਵੀ ਗਿਆ ਸੀ।
ਇਸ ਲਾਕਡਾਊਨ ਕਾਰਨ ਹੁਣ ਐਨਜ਼ੈਕ ਡੇਅ ਵਾਲਾ ਸਮਾਗਮ ਵੀ ਰੱਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਤਾਕੀਦ ਹੈ ਕਿ ਉਹ ਬਿਨਾਂ ਮਾਸਕ ਪਾਏ ਘਰਾਂ ਵਿੱਚੋਂ ਨਾ ਨਿਕਲਣ।
ਪ੍ਰੀਮੀਅਰ ਮਾਰਕ ਮੈਕਗੋਵਨ ਨੇ ਲੋਕਾਂ ਨੂੰ ਪੂਰੇ ਅਹਿਤਿਆਦ ਵਰਤਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸਾਨੂੰ ਪੂਰੀ ਉਮੀਦ ਹੈ ਕਿ ਲਾਕਡਾਊਨ ਹੋਰ ਵਧਾਇਆ ਨਹੀਂ ਜਾਵੇਗਾ ਅਤੇ ਲੋਕ ਪੂਰਨ ਤੌਰ ਤੇ ਇਸ ਵਿੱਚ ਸਹਿਯੋਗ ਕਰਨਗੇ।
ਹੋਟਲ ਕੁਆਰਨਟੀਨ ਵਾਲੇ ਮਾਮਲਿਆਂ ਵਿੱਚ ਇਜ਼ਾਫਾ ਹੋਇਆ ਹੈ ਅਤੇ ਇੱਕ ਮਾਂ (6 ਮਹੀਨਿਆਂ ਦੀ ਗਰਭਵਤੀ) ਅਤੇ ਉਸਦੀ 4 ਸਾਲਾਂ ਦੀ ਬੱਚੀ, ਜੋ ਕਿ ਹੋਟਲ ਕੋਰੀਡੋਰ ਦੇ ਨਜ਼ਦੀਕ ਹੀ ਠਹਿਰੇ ਸਨ, ਵੀ ਕਰੋਨਾ ਪਾਜ਼ਿਟਿਵ ਪਾਏ ਗਏ ਹਨ।
ਕੁ੿ਈਨਜ਼ਲੈਂਡ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਅਪ੍ਰੈਲ ਦੀ 17 ਤਾਰੀਖ ਤੱਕ ਪਰਥ ਅਤੇ ਪੀਲ ਰਿਜਨ ਖੇਤਰਾਂ ਵਿੱਚ ਰਿਹਾ ਹੈ ਤਾਂ ਆਪਣੇ ਆਪ ਨੂੰ ਤੁਰੰਤ ਕੁਆਰਨਟੀਨ ਕਰੇ।
ਵਿਕਟੌਰੀਆ ਵਾਲਾ ਕਰੋਨਾ ਪਾਜ਼ਿਟਿਵ ਵਿਅਕਤੀ ਵੀ ਹੋਟਲ ਦੇ ਪ੍ਰਭਾਵਿਤ ਕਮਰਿਆਂ ਦੇ ਨਾਲ ਦੇ ਕਮਰਿਆਂ ਵਿੱਚ ਹੀ ਠਹਿਰਿਆ ਹੋਇਆ ਸੀ।
ਤਸਮਾਨੀਆ ਅਤੇ ਐਨ.ਟੀ. ਨੇ ਫੌਰਨ ਕਾਰਵਾਈ ਕਰਦਿਆਂ, ਪੱਛੀ ਆਸਟ੍ਰੇਲੀਆ ਦੇ ਪਰਥ ਅਤੇ ਪੀਲ ਰਿਜਨ ਨੂੰ ਹਾਟਸਪਾਟ ਘੋਸ਼ਿਤ ਕਰ ਦਿੱਤਾ ਹੈ।

Install Punjabi Akhbar App

Install
×