ਜ਼ਮੀਨਾਂ ਵਾਲਿਆਂ ਦੀ ਲੱਗੀ ਲਾਟਰੀ: ਸਾਊਥ ਆਕਲੈਂਡ ਦੇ ਡਰੂਰੀ ਖੇਤਰ ਵਿਚ 68 ਹੈਕਟੇਅਰ ਜ਼ਮੀਨ ‘ਤੇ ਘਰ ਬਨਾਉਣ ਨੂੰ ਮੰਜੂਰੀ

ਨਿਊਜ਼ੀਲੈਂਡ ਦੇ ਵਿਚ ਖਾਸ ਕਰ ਆਕਲੈਂਡ ਖੇਤਰ ਦੇ ਵਿਚ ਘਰਾਂ ਦੀ ਵਧਦੀ ਮੰਗ ਨੂੰ ਵੇਖਦਿਆਂ ਸਰਕਾਰ ਨੇ ਸਾਊਥ ਆਕਲੈਂਡ ਦੇ ਡਰੂਰੀ ਦੇ ਬ੍ਰੀਮਨਰ ਰੋਡ ਦੇ ਨਾਲ ਲਗਦੇ ਇਲਾਕੇ ਦੇ 68 ਹੈਕਟੇਅਰ ਜ਼ਮੀਨ ਦੇ ਵਿਚ ਲਗਪਗ 1000 ਲੋਕਾਂ ਦੇ ਲਈ ਘਰ ਬਣਾਉਣ ਨੂੰ ਮੰਜੂਰੀ ਦੇ ਦਿੱਤੀ ਹੈ। ਇਸਦੇ ਨਾਲ ਹੀ ਗਲਿਨਬਰੂਕ ਨੇੜੇ ਮੈਕਲੇਰਿਨ ਰੋਡ ਉਤੇ  ਵੀ 87 ਹੈਕਟੇਅਰ ਜ਼ਮੀਨ ਦੇ ਵਿਚ ਘਰ ਬਣਾਏ ਜਾਣਗੇ। ਸਰਕਾਰ ਨੇ 86 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿੱਥੇ ਘਰ ਬਨਣੇ ਹਨ ਅਤੇ 45000 ਲੋਕਾਂ ਦੇ ਲਈ ਰਹਿਣ ਦਾ ਪ੍ਰਬੰਧ ਕਰਨਾ ਹੈ।

Install Punjabi Akhbar App

Install
×