ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਗੁਰੂਘਰ ਬਣਾਉਣ ਦੀ ਮਨਜ਼ੂਰੀ ਮਿਲੀ

FullSizeRender

ਫਰੀਮਾਟ – ਸ੍ਰੀ ਗੁਰੂ ਰਵਿਦਾਸ ਸਭਾ ਬੇ-ਏਰੀਆ, ਕੈਲੀਫੋਰਨੀਆਂ ਚ’ ਸ੍ਰੀ ਗੁਰੂ ਰਵਿਦਾਸ ਸਭਾ ਬੇ-ਏਰੀਆ ਨੂੰ ਯੂਨੀਅਨ ਸਿਟੀ ਵਿਚ ਗੁਰੂਘਰ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ ।ਅਤੇ ਗੁਰੂਘਰ ਦੀ ਉਸਾਰੀ 2018 ਵਿਚ ਸ਼ੁਰੂ ਹੋ ਜਾਵੇਗੀ। ਗੁਰੂਘਰ ਦੀ ਮਨਜ਼ੂਰੀ ਲਈ ਚੇਅਰਮੈਨ ਹਰਮੇਸ਼ ਮਦਾਰਾ, ਵਾਈਸ ਚੇਅਰਮੈਨ ਵਿਨੋਦ ਕੁਮਾਰ, ਪ੍ਰਧਾਨ ਕੇਵਲ ਸਿੰਘ ਖਜਾਨਚੀ, ਸ਼ਿਵ ਸੰਧੂ, ਜਨਰਲ ਸੈਕਟਰੀ, ਸੰਤੋਖ ਸਰੋਆ, ਕਰਮਜੀਤ ਸਿੰਘ ਮਾਹੀ, ਮਹਿੰਦਰ ਸਿੰਘ ਮਾਹੀ, ਅਮਰਜੀਤ ਸਿੰਘ ਮਾਹੀ, ਕੇਵਲ ਸਿੰਘ ਸੈਂਪਲੇ, ਕੁਲਵੰਤ ਸਿੰਘ ਸੰਧੂ, ਸੋਹਣ ਸਿੰਘ ਝੱਲੀ, ਸੋਹਣ ਸਿੰਘ ਢਾਡਾ, ਅਜੈਬ ਸਿੰਘ ਸੁੰਡਾ, ਸਰਬਜੀਤ ਸਿੰਘ, ਰਾਮ ਲੁਭਾਇਆ, ਮਹਿੰਦਰ ਮਧਾਰਾ, ਰਾਮ ਧੰਨ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਮੋਮੀ, ਤਨ ਮਨ ਤੇ ਧਨ ਨਾਲ ਸੇਵਾ ਕੀਤੀ। ਗੁਰੂਘਰ ਦੀ ਇਮਾਰਤ ਦੇ ਨਕਸ਼ੇ ਸਿਟੀ ਵਲੋਂ ਅਪਰੂਵ ਹੋ ਗਏ ਹਨ ਇਹ ਗੁਰੂ ਘਰ ਤਿੰਨ ਏਕੜ ਲੈਂਡ ਵਿਚ ਬਣਾਇਆ ਜਾ ਰਿਹਾ ਹੈ। ਬੇਨਤੀ ਹੈ ਕਿ ਹੁਣ ਗੁਰੂਘਰ ਦੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਸਮੂਹ ਸਾਧ ਸੰਗਤ ਨੂੰ ਤਨ, ਮਨ ਤੇ ਧਨ ਨਾਲ ਗੁਰੂਘਰ ਦੀ ਇਮਾਰਤ ਦੀ ਉਸਾਰੀ ਵਿਚ ਸਾਥ ਦੇਣਾ ਚਾਹੀਦਾ ਹੈ। ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਹੋਣਾ ਚਾਹੀਦਾ ਹੈ। 12 ਦਸੰਬਰ ਦੀ ਹੋਈ ਕੌਂਸਲਰ ਦੀ ਮੰਟਿੰਗ ਵਿਚ ਕਮਿਉਨਿਟੀ ਮੈਂਬਰਾਂ ਨੇ ਡਾਕਟਰ ਹਰਮੇਸ਼ ਕੁਮਾਰ, ਸੁਖਰਾਜ ਚੋਪੜਾ, ਵਿਨੋਦ ਕੁਮਾਰ ਚੁੰਬਰ, ਮਿਸਟਰ ਢਿੱਲੋਂ, ਮੱਖਣ ਸਿੰਘ ਬੈਂਸ, ਅਮਰੀਕ ਚੰਦ ਲਾਖਾ, ਬਲਵੀਰ ਥਿੰਦ, ਸੁਰਿੰਦਰ ਸੋਨੀ, ਹਰਮੇਸ਼ ਸਿੰਧੂ, ਕਰਨੈਲ ਸਿੰਘ, ਵਰਿੰਦਰ ਸਿੰਘ ਊਬੀ ਨੇ ਪ੍ਰੌਜੈਕਟ ਦੀ ਸਪੋਰਟ ਲਈ ਹਿੱਸਾ ਲਿਆ। ਬਹੁਤ ਸਾਰੀਆਂ ਬੀਬੀਆਂ ਤੇ ਭੈਣਾਂ ਨੇ ਵੀ ਵਧ ਚੜ੍ਹ ਕੇ ਹਿੱਸਾ ਲਿਆ।