ਆਸਟਰੇਲੀਆ : ‘ਸਥਾਈ ਨਿਵਾਸ ਵੀਜ਼ਾ 2022-23’ ਲਈ ਸਕਿਲਡ ਵੀਜ਼ਾ ਸਥਾਨਾਂ ਦਾ ਐਲਾਨ

ਹੁਨਰਮੰਦ ਕਾਮਿਆਂ ਲਈ ਸਾਲਾਨਾ ਸੀਮਾ ਨੂੰ ਹਟਾਉਣ ਬਾਬਤ ਵਿਚਾਰਾਂ

(ਬ੍ਰਿਸਬੇਨ) ਆਸਟੇਲੀਅਨ ਸਰਕਾਰ ਦੇ ਬਜਟ ਦੇ ਨਾਲ ਇੱਥੇ ਰਾਜਾਂ ਅਤੇ ਪ੍ਰਦੇਸ਼ਾਂ ਨੇ 2022-23 ਲਈ ਆਪਣੇ ਹੁਨਰਮੰਦ ਵੀਜ਼ਾ ਨਾਮਜ਼ਦਗੀ ਪ੍ਰੋਗਰਾਮ ਖੋਲ੍ਹ ਦਿੱਤੇ ਹਨ। ਬਹੁਤੇਰਾਜਾਂ ਵਿੱਚ ਹੁਨਰਮੰਦ ਨਾਮਜ਼ਦ ਵੀਜ਼ਾ (ਸਬਕਲਾਸ 190) ਅਤੇ ‘ਰੀਜਨਲ ਸਪਾਂਸਰਡ’ (ਸਬਕਲਾਸ 491) ਵੀਜ਼ਾਸ਼੍ਰੇਣੀਆਂ ਦੇ ਸਥਾਨਾਂ ਵਿੱਚ ਭਾਰੀ ਵਾਧੇ ਦੇ ਨਾਲ ਇਹ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਸਥਾਈ ਮਾਈਗ੍ਰੇਸ਼ਨ ਨੂੰ ਵਧਾਉਣ ਲਈਤਤਪਰ ਹੈ। ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਪੱਛਮੀ ਆਸਟਰੇਲੀਆ ਵਿੱਚ ‘ਸਬਕਲਾਸ’ 491 ਅਤੇ 190 ਦੀਆਂਸੀਟਾਂ ਵਿੱਚ ਚੋਖ਼ਾ ਵਾਧਾ ਕੀਤਾ ਹੈ। ਸਕਿਲਡ ਧਾਰਾ ਅਧੀਨ ਵੀਜ਼ਾ ਸਥਾਨ 79,600 ਤੋਂ ਵੱਧ ਕੇ 109,900 ਹੋ ਗਏਹਨ ਜਦੋਂ ਕਿ ਪਰਿਵਾਰਕ ਧਾਰਾ ਦੀਆਂ ਸੀਟਾਂ ਨੂੰ 77,300 ਤੋਂ ਘਟਾ ਕੇ 50,000 ਕਰ ਦਿੱਤਾ ਗਿਆ ਹੈ। ਮਾਹਰਾਂ ਦਾਮੰਨਣਾ ਹੈ ਕਿ ਇਹ ਕੌਮਾਂਤਰੀ ਪਾੜ੍ਹਿਆਂ ਅਤੇ ਅਸਥਾਈ ਵੀਜ਼ਾ ਧਾਰਕਾਂ ਦੇ ਸਥਾਈ ਨਿਵਾਸ (ਪੀ ਆਰ) ਲਈ ਇੱਕ ਚੰਗੀਖ਼ਬਰ ਹੈ। ਇਮੀਗ੍ਰੇਸ਼ਨ ਮਾਹਰਾਂ ਅਨੁਸਾਰ ਕੋਵਿਡ-19 ਮਹਾਂਮਾਰੀ ਤੋਂ ਆਸਟਰੇਲੀਆ ਦੀ ਆਰਥਿਕ ਰਿਕਵਰੀ ਦੇਚੱਲਦਿਆਂ ਹੁਣ ਅਸਥਾਈ ਵੀਜ਼ਾ ਧਾਰਕਾਂ ਅਤੇ ਆਫਸ਼ੋਰ ਉਮੀਦਵਾਰਾਂ ਲਈ ਨਾਮਜ਼ਦਗੀਆਂ ਦੇ ਮੌਕਿਆਂ ਦਾ ਲਾਭਉਠਾਉਣ ਦਾ ਇਹ ਇੱਕ ਵਧੀਆ ਸਮਾਂ ਹੈ। ਹੁਨਰਮੰਦ ਕਾਮਿਆਂ ਦੀ ਗੰਭੀਰ ਘਾਟ ਨੂੰ ਹੱਲ ਕਰਨ ਦੇ ਸਾਧਨ ਵਜੋਂ ਫੈਡਰਲਸਰਕਾਰ ਮਾਈਗ੍ਰੇਸ਼ਨ ‘ਤੇ ਸਾਲਾਨਾ ਸੀਮਾ ਨੂੰ ਹਟਾਉਣ ਉੱਤੇ ਵੀ ਵਿਚਾਰ ਕਰ ਰਹੀ ਹੈ। ਜਿਕਰਯੋਗ ਹੈ ਕਿ ਹਾਲ ਹੀ ਵਿੱਚ ਹੁਨਰ ਅਤੇ ਸਿਖਲਾਈ ਮੰਤਰੀ ਬ੍ਰੈਂਡਨ ਓ’ਕੌਨਰ ਨੇ ਆਸਟਰੇਲੀਆ ‘ਚ ਕਾਮਿਆਂ ਦੀ ਘਾਟ ਨੂੰ ਹੱਲ ਕਰਨ ਲਈ ਸਥਾਈਨਿਵਾਸ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ।

Install Punjabi Akhbar App

Install
×