ਕੈਨੇਡਾ ਦੇ ਟੋਰਾਂਟੋ ਤੇ ਪੀਲ ਰੀਜਨ ਵਿੱਚ ਲੋਕਾਂ ਵੱਲੋਂ ਖ਼ਰੀਦਦਾਰੀ ਲਈ ਮੁੜ ਅਫ਼ਰਾ ਤਫਰੀ ਦੀਆਂ ਖਬਰਾਂ

ਨਿਊਯਾਰਕ/ ਟੋਰਾਂਟੋ —ਪੀਲ ਰੀਜ਼ਨ ਤੇ ਟਰਾਂਟੋ ਵਿਖੇ ਸੋਮਵਾਰ ਤੋਂ ਲੱਗਣ ਜਾਂ ਰਹੇ 28 ਦਿਨਾਂ ਦੇ ਲਾੱਕ ਡਾਉਨ ਦੇ ਚਲਦਿਆਂ ਲੋਕਾਂ ਦੀਆਂ ਕੁੱਝ ਗਰੋਸਰੀ ਸਟੋਰਾਂ,ਫਾਰਮੇਸੀ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਬੇਸ਼ੱਕ ਗਰੋਸਰੀ, ਫਾਰਮੇਸੀ ਤੇ ਹੋਰ ਜ਼ਰੂਰੀ ਵਸਤਾਂ ਦੇ ਸਟੋਰ ਖੁੱਲੇ ਰਹਿਣਗੇ ਤੇ ਇੰਨਾ ਵਸਤਾਂ ਦੀ ਸਪਲਾਈ ਵਿੱਚ ਕਿਤੇ ਵੀ ਕੋਈ ਕਮੀ ਨਹੀਂ ਆਵੇਗੀ ਪਰ ਫਿਰ ਵੀ ਅਫਵਾਹਾਂ ਦੇ ਚਲਦਿਆਂ ਲੋਕ ਸਰਗਰਮ ਹੋ ਗਏ ਹਨ ਤੇ ਪਹਿਲਾਂ ਦੋ ਵਾਂਗ ਟਾਇਲਟ ਪੇਪਰਾਂ ਵਰਗੀਆਂ ਗੈਰ ਜਰੂਰੀ ਵਸਤਾਂ ਵੀ ਇੱਕਠੀਆਂ ਕਰਨ ਲੱਗ ਪਏ ਹਨ। ਸਰਕਾਰ ਤੇ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਇਸ ਬਾਬਤ ਜਾਗਰੂਕ ਕਰੇ ਕਿ ਇਹ ਸਭ ਵਸਤਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ ਤੇ ਸਪਲਾਈ ਨਿਰ ਵਿਘਣ ਚੱਲਦੀ ਰਹੇਗੀ ਇਸ ਲਈ ਇੱਕਠ ਕਰਨ ਤੇ ਅਫ਼ਰਾ ਤਫਰੀ ਵਾਲਾ ਮਾਹੌਲ ਬਣਾਉਣ ਦੀ ਕੋਈ ਲੋੜ ਨਹੀਂ ਹੈ।

Install Punjabi Akhbar App

Install
×