ਮੈਲਬੋਰਨ, ਸਿਡਨੀ ਅਤੇ ਬ੍ਰਿਸਬੇਨ ਵਿਚਲੇ ਲੋਕਾਂ ਦੀ ਆਵਾਜਾਈ ਉਪਰ ਬੀਤੇ ਹਫਤੇ ਦਾ ਡਾਟਾ ਜਾਰੀ

(ਦ ਏਜ ਮੁਤਾਬਿਕ) ਪ੍ਰਧਾਨ ਮੰਤਰੀ ਵਿਭਾਗ ਵੱਲੋਂ ਜਾਰੀ ਅਤੇ ਕੈਬਨਿਟ ਦੀ ਹਰ ਰੋਜ਼ ਦੀ ਕਰੋਨਾ ਵਾਇਰਸ ਨਾਲ ਸਬੰਧਤ ਰਿਪੋਰਟ ਮੁਤਾਬਿਕ ਕੁੱਝ ਆਂਕੜਿਆਂ ਨੂੰ ਦਰਸਾਉਂਦੇ ਗ੍ਰਾਫ ਜਾਰੀ ਕੀਤੇ ਗਏ ਹਨ ਜਿਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੀਤੇ ਹਫਤੇ ਤੋਂ ਹੁਣ ਤੱਕ ਜਦੋਂ ਤੋਂ ਰੈਸਟੋਰੈਂਟ, ਕੈਫੇ, ਜਾਂ ਅਜਿਹੇ ਹੋਰ ਅਦਾਰੇ ਖੋਲ੍ਹੇ ਗਏ ਹਨ, ਮੈਲਬੋਰਨ, ਸਿਡਨੀ ਅਤੇ ਬ੍ਰਿਸਬੇਨ ਵਿਚਲੇ ਲੋਕਾਂ ਦੀ ਆਵਾਜਾਈ ਕਿਵੇਂ ਰਹੀ। ਐਪਲ ਮੈਪਸ ਦੁਆਰਾ ਤਿਆਰ ਕੀਤੇ ਗਏ ਇੲ ਗ੍ਰਾਫ ਦਰਸਾਉਂਦੇ ਹਨ -ਕੀ ਹੁਣ ਲੋਕ ਅਜਿਹੀਆਂ ਥਾਵਾਂ ਉਪਰ ਵੀ ਜਾ ਰਹੇ ਹਨ ਜਿੱਥੇ ਕਿ ਉਹ ਅਕਸਰ ਪਹਿਲਾਂ ਨਹੀਂ ਜਾਇਆ ਕਰਦੇ ਸਨ….?

ਸਿਡਨੀ ਅਤੇ ਬ੍ਰਿਸਬੇਨ ਦੇ ਲੋਕ -ਜਦੋਂ ਤੋਂ ਆਹ ਕਰੋਨਾ ਕਾਲ ਦੌਰਾਨ ਅਤੇ ਸਾਲ ਦੇ ਵਿਚਕਾਰ ਜੇ ਤੋਂ, ਐਪਲ ਮੈਪਸ ਦਾ ਇਸਤੇਮਾਲ ਕਰ ਰਹੇ ਹਨ ਪਰੰਤੂ ਮੈਲਬੋਰਨ ਦੇ ਲੋਕਾਂ ਵਿੱਚ ਇਹ ਇਸਤੇਮਾਲ ਇਸ ਦੌਰਾਨ ਘੱਟ ਗਿਆ ਸੀ ਪਰੰਤੂ ਹੁਣ ਆਹ ਰਿਆਇਤਾਂ (25 ਕਿ.ਮੀ. ਦਾ ਦਾਇਰਾ) ਮਿਲਣ ਤੋਂ ਬਾਅਦ ਇਸ ਦਾ ਇਸਤੇਮਾਲ ਮੁੜ ਤੋਂ ਇਕਦਮ ਸ਼ੁਰੂ ਹੋ ਗਿਆ ਹੈ ਅਤੇ ਲੋਕਾਂ ਦੀ ਆਵਾਜਾਈ ਮੁੜ ਤੋਂ ਸ਼ੁਰੂ ਹੋ ਗਈ ਹੈ ਪਰੰਤੂ ਹਾਲੇ ਵੀ ਪਹਿਲਾਂ ਆਮ ਜਿਹੇ ਹਾਲਾਤਾਂ ਨਾਲੋਂ 20% ਘੱਟ ਹੀ ਹੈ। ਦੂਸਰਾ ਗ੍ਰਾਫ ਦਰਸਾਉਂਦਾ ਹੈ ਕਿ ਮੈਲਬੋਰਨ ਅੰਦਰ ਪਿੱਛਲੇ ਹਫਤੇ ਨਾਲੋਂ ਜਨਤਕ ਟ੍ਰਾਂਸਪੋਰਟ ਦਾ ਇਸਤੇਮਾਲ ਵੀ ਥੋੜ੍ਹਾ ਵਧਿਆ ਹੀ ਹੈ।

Install Punjabi Akhbar App

Install
×