ਜਨਤਾ ਆਪ ਨੂੰ ਇਕ ਮੌਕਾ ਦੇਣ ਚਾਹੁੰਦੀ ਹੈ- ਮਾਕਨ

makenਵਿਧਾਨ ਸਭਾ ਚੋਣਾਂ ‘ਚ ਐਗਜ਼ਿਟ ਪੋਲ ਸਰਵੇਖਣਾਂ ਦੇ ਨਤੀਜਿਆਂ ‘ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਵਿਚਕਾਰ ਕਾਂਗਰਸ ਨੇ ਕਿਹਾ ਕਿ ਜੇ ਸਰਵੇਖਣਾਂ ਦੇ ਨਤੀਜੇ ਸਹੀ ਹਨ ਤਾਂ ਉਨ੍ਹਾਂ ਨੂੰ ਦਿੱਲੀ ‘ਚ ਜੋ ਵੀ ਭੂਮਿਕਾ ਮਿਲੇਗੀ ਉਸ ਨੂੰ ਨਿਭਾਉਣ ਲਈ ਤਿਆਰ ਹਨ। ਕਾਂਗਰਸ ਜਨਰਲ ਸਕੱਤਰ ਅਜੇ ਮਾਕਨ ਨੇ ਅੱਜ ਕਿਹਾ ਕਿ ਪਿਛਲੀ ਵਾਰ ਜਦੋਂ ਆਪ ਨੇ 28 ਸੀਟਾਂ ਜਿੱਤੀਆਂ ਸਨ ਤਾਂ ਵੀ ਲਗਾ ਸੀ ਕਿ ਦਿੱਲੀ ਦੀ ਜਨਤਾ ਚਾਹੁੰਦੀ ਹੈ ਕਿ ਆਪ ਸਰਕਾਰ ਚਲਾਏ। ਕਈ ਵੋਟ ਟਾਰਚ ਵਰਗੇ ਚੋਣ ਨਿਸ਼ਾਨਾਂ ਵੱਲ ਚਲੇ ਗਏ। ਲੋਕ ਸ਼ਾਇਦ ਆਪ ਨੂੰ ਵੋਟ ਪਾਉਣਾ ਚਾਹੁੰਦੇ ਸਨ। ਜੇ ਉਨ੍ਹਾਂ ਨੇ ਚੋਣ ਨਿਸ਼ਾਨ ਟਾਰਚ ਦਾ ਬਟਨ ਨਹੀਂ ਦਬਾਇਆ ਹੁੰਦਾ ਤਾਂ ਆਪ ਨੂੰ ਖੁਦ ਹੀ ਬਹੁਮਤ ਮਿਲ ਜਾਣਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕ ਅਸਲ ‘ਚ ਆਪ ਨੂੰ ਇਕ ਮੌਕਾ ਦੇਣਾ ਚਾਹੁੰਦੇ ਹਨ ਅਤੇ ਜੇ ਐਗਜ਼ਿਟ ਪੋਲ ਸਰਵੇਖਣ ਨਤੀਜੇ ਸਹੀ ਹਨ ਤਾਂ ਜਨਤਾ ਜੋ ਵੀ ਉਨ੍ਹਾਂ ਲਈ ਭੂਮਿਕਾ ਤਿਆਰ ਕਰੇਗੀ, ਉਹ ਉਸ ਨੂੰ ਨਿਭਾਉਣ ਲਈ ਤਿਆਰ ਹਨ।

 

Install Punjabi Akhbar App

Install
×