ਕਿਸਾਨ ਜਥੇਬੰਦੀ ਵੱਲੋਂ ਕਿਸਾਨ ਅੰਦੋਲਨ ਦੇ ਸ਼ਹੀਦਾ ਨੂੰ ਸਮਰਪਿਤ ਸੂਬਾ ਪੱਧਰੀ ਲੋਕ ਚੇਤਨਾ ਰੈਲੀ 29 ਮਾਰਚ ਨੂੰ ਕਰਨ ਦਾ ਐਲਾਨ

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ: ਸਕੱਤਰ ਸਵਿੰਦਰ ਸਿੰਘ ਚੁਤਾਲਾ ਨੇ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਜਥੇਬੰਦੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਮਾਨਾਂਵਾਲਾ ਗੋਲੀ ਕਾਂਡ ਦੇ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਤੇ ਵੱਖ-ਵੱਖ ਕਿਸਾਨ ਅੰਦੋਲਨਾਂ ਦੌਰਾਨ ਸ਼ਹੀਦ ਹੋਏ ਜਗਤਾਰ ਸਿੰਘ ਵਈਂ ਪੂਈਂ,ਜਗੀਰ ਸਿੰਘ ਢੋਟੀਆਂ,ਸਰਜੀਤ ਸਿੰਘ ਛੀਨਾਂ ਤੇ ਬਹਾਦਰ ਸਿੰਘ ਬੰਡਾਲਾ ਦੀ ਯਾਦ ਨੂੰ ਸਮਰਪਿਤ ਸੂਬਾ ਪੱਧਰੀ ਲੋਕ ਚੇਤਨਾ ਰੈਲੀ 29 ਮਾਰਚ ਨੂੰ ਪਿੰਡ ਜੀਓਬਾਲਾ ਦੀ ਦਾਣਾ ਮੰਡੀ ਵਿਖੇ ਕੀਤੀ ਜਾਵੇਗੀ।ਜਿਸ ਵਿੱਚ ਪੰਜਾਬ ਭਰ ਤੋ ਹਜ਼ਾਰਾਂ ਕਿਸਾਨ,ਮਜ਼ਦੂਰ,ਬੀਬੀਆਂ ਤੇ ਨੌਜਵਾਨ ਸ਼ਾਮਲ ਹੋਣਗੇ।ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਜਿਸ ਮੌਕੇ ਇਹ ਰੈਲੀ ਕੀਤੀ ਜਾ ਰਹੀ ਹੈ,ਓਸ ਸਮੇਂ ਦੇਸ਼ ਭਰ ਤੇ ਪੰਜਾਬ ਵਿੱਚ ਕਿਸਾਨ ਬੁਰੀ ਤਰਾਂ ਡੂਘੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਕੇ ਵਧੇ ਕਰਜੇ ਦੇ ਬੌਝ ਕਾਰਨ ਖੁਦਕੁਸੀਆਂ ਕਰ ਰਹੇ ਹਨ।ਮਹਾਰਾਸ਼ਟਰ ਤੋਂ ਬਾਦ ਪੰਜਾਬ ਵਿੱਚ ਸਭ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।ਜਦੋਂ ਕਿ ਕੇਂਦਰ ਤੇਂ ਪੰਜਾਬ ਸਰਕਾਰ ਕਿਸਾਨਾ ਨੂੰ ਕਰਜੇ ਤੋਂ ਬਾਹਰ ਕੱਢਣ ਲਈ ਕੋਈ ਯਤਨ ਨਹੀ ਕਰ ਰਹੀਆਂ ਹਨ।ਕੇਂਦਰ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ ਓਹ ਵੀ ਕਿਸਾਨ ਵਿਰੋਧੀ ਹੈ।ਇਸ ਲਈ ਕਿਸਾਨਾ ਨੂੰ ਜਾਗਰਤ ਕਰਨ ਲਈ ਪੰਜਾਬ ਦੇ ਹਜ਼ਾਰਾ ਪਿੰਡਾਂ ਵਿੱਚ ਮੀਟਿੰਗਾ ਕੀਤੀਆ ਜਾਣਗੀਆਂ ਤੇ ਲੋਕ ਚੇਤਨਾ ਰੈਲੀ ਲਈ ਪ੍ਰਭਾਤ ਫੇਰੀਆਂ,ਜਥੇਮਾਰਚ,ਇਸ਼ਤਿਹਾਰ ਤੇ ਹੱਥ ਪਰਚੇ ਵੰਡ ਕੇ ਵੱਡੀ ਲਾਮਬੰਦੀ ਕੀਤੀ ਜਾਵੇਗੀ।ਕਿਸਾਨ ਆਗੂਆਂ ਨੇ ਇਸ ਮੌਕੇ ਮੰਗ ਕੀਤੀ ਕਿ ਕਿਸਾਨਾ,ਮਜ਼ਦੂਰਾ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ ਡਾ: ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਸਾਰੀਆ ਫਸਲਾਂ ਦੇ ਭਾਅ ਲਾਗਤ ਖਰਚਿਆ ਵਿੱਚ 50% ਮੁਨਾਫਾ ਜੋੜ ਕੇ ਦਿੱਤੇ ਜਾਣ,ਫਸਲੀ ਬੀਮਾਂ ਯੋਜਨਾ ਲਾਗੂ ਕੀਤੀ ਜਾਵੇ,ਖੇਤਾ ਵਿੱਚ ਕੰਮ ਕਰਦੇ 60 ਸਾਲ ਤੋ ਵੱਧ ਓਮਰ ਵਾਲੇ ਹਰ ਇੱਕ ਕਿਸਾਨ,ਮਜ਼ਦੂਰ ਨੂੰ 5000:/ ਮਹੀਨਾ ਪੈਨਸ਼ਨ ਦਿੱਤੀ ਜਾਵੇ,ਨੈਰੋਬੀ ਕਾਨਫਰੰਸ ਦੇ ਫੈਸਲੇ ਰੱਦ ਕੀਤੇ ਜਾਣ ਅਤੇ ਹਰ ਇਕ ਫ਼ਸਲ ਖਰੀਦਣ ਦੀ ਗਰੰਟੀ ਸਰਕਾਰ ਦੀ ਹੋਵੇ,ਕਰਜਾ ਰਾਹਤ ਕਾਨੂੰਨ ਪਾਸ ਕੀਤਾ ਜਾਵੇ,ਖੇਤੀ ਨੀਤੀ ਬਣਾ ਕੇ ਖੇਤੀ ਦਾ ਵੱਖਰਾ ਬਜਟ ਪੇਸ਼ ਕੀਤਾ ਜਾਵੇ,ਕਾਲਾ ਕਾਨੂੰਨ ਰੱਦ ਕੀਤਾ ਜਾਵੇ,5ਏਕੜ ਤੋ ਘੱਟ ਵਾਲੇ ਕਿਸਾਨਾ ਨੂੰ ਸਰਕਾਰੀ ਖਰਚੇ ਤੇ ਵਾਧੇ ਮੁਤਾਬਿਕ ਕਨੈਂਕਸ਼ਨ ਦਿੱਤੇ ਜਾਣ ਤੇ ਹਰ ਇੱਕ ਬਹਿਕ ਨੂੰ 24 ਘੰਟੇ ਅਰਬਨ ਸਪਲਾਈ ਨਾਲ ਜੋੜਿਆ ਜਾਵੇ,ਬਿਜਲੀ ਖਪਤਕਾਰਾਂ ਨੂੰ ਕਰੋੜਾਂ ਰੁਪਏ ਦੇ ਪਾਏ ਜੁਰਮਾਨੇ ਰੱਦ ਕੀਤੇ ਜਾਣ।21 ਫ਼ਰਵਰੀ 2014 ਨੂੰ ਹੋਏ ਘੱਲੂਘਾਰੇ ਸਬੰਧੀ ਹੋਏ ਲਿਖ਼ਤੀ ਸਮਖੌਤੇ ਮੁਤਾਬਿਕ ਜਖਮੀਆਂ ਨੂੰ 25-25 ਹਜ਼ਾਰ ਤੇ ਸੰਦਾ ਦੀ ਟੁੱਟ ਭੱਜ ਦਾ 4 ਲੱਖ ਰੁ: ਮੁਆਵਜਾ ਤੁਰੰਤ ਦਿੱਤਾ ਜਾਵੇ,ਕਿਸਾਨਾ ਸਿਰ ਪਾਏ ਸਾਰੇ ਕੇਸ ਰੱਦ ਕੀਤੇ ਜਾਣ,ਸ਼ਹੀਦ ਸੁਰਜੀਤ ਸਿੰਘ ਛੀਨਾਂ ਦੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ।

ਤਰਨ ਤਾਰਨ 3 ਮਾਰਚ (ਪਵਨ ਕੁਮਾਰ ਬੁੱਗੀ)

pawan5058@gmail.com

Install Punjabi Akhbar App

Install
×