ਭਗਵੰਤ ਮਾਨ ਦਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਚ ਵਿਰੋਧ ਸੁਰੂ …….

13mk01bnl
ਮਹਿਲ ਕਲਾਂ, 13 ਅਗਸਤ – ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਅੰਤਿਮ ਸਸਕਾਰ ਉਪਰੰਤ ਵਾਪਸ਼ ਜਾ ਰਹੇ ਲੋਕ ਸਭਾ ਹਲਕਾ ਸਂਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਖਿਲਾਫ ਪਾਰਟੀ ਦੇ ਹੀ ਕੁੱਝ ਵਲੰਟੀਅਰਾਂ ਵੱਲੋ ਨਾਅਰੇਬਾਜ਼ੀ ਕੀਤੀ ਗਈ। ਪ੍ਰਦਾਸ਼ਨਕਾਰੀਆਂ ‘ਚ ਸ਼ਾਮਲ ਗਗਨਦੀਪ ਸਿੰਘ ਸਰਾਂ ਕੁਰੜ, ਅਮਨਦੀਪਸਿੰਘ ਟੱਲੇਵਾਲ,ਸਾਬਕਾ ਸਰਪੰਚ ਨਿਰਮਲ ਸਿੰਘ ਛੀਨੀਵਾਲ, ਯੂਥ ਆਗੂ ਕਰਮਜੀਤਸਿੰਘ ਕਾਕਾ ਉੱਪਲ ਹਰਦਾਸਪੁਰਾ, ਪ੍ਰਗਟ ਸਿੰਘ ਮਹਿਲ ਖੁਰਦ ਅਤੇ ਟਕਸਾਲੀ ਆਗੂ ਨਛੱਤਰ ਸਿੰਘ ਕਲਕੱਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਕੀਤੇ ਸੁਖਪਾਲ ਸਿੰਘ ਖਹਿਰਾ ਵੱਲੋ ਬਠਿੰਡਾ ਵਿਖੇ ਕੀਤੀ ਗਈ ਰੈਲੀ ਤੇ ਪੁੱਜਣ ਵਾਲਿਆਂ ਨੂੰ ਆਰ ਐੱਸ ਐੱਸ ਦੇ ਵਰਕਰ ਕਿਹਾ ਸੀ, ਜਿਸ ਸਬੰਧੀ ਉਹ ਅੱਜ ਭਗਵੰਤ ਮਾਨ ਨੂੰ ਮਿਲਣਾ ਚਾਹੁੰਦੇ ਸੀ। ਪ੍ਰੰਤੂ ਭਗਵੰਤ ਮਾਨ ਓਹਨਾ ਨੂੰ ਦੇਖ ਕੇ ਜਲਦੀ ਨਾਲ ਗੱਡੀ ਵਿੱਚ ਬੈਠ ਕੇ ਜਾ ਰਹੇ ਸਨ।

ਅਸੀ ਉਨ੍ਹਾਂ ਨੂੰ ਮਿਲਣ ਲਈ ਉਹ ਗੱਡੀ ਨਜਦੀਕ ਆਏ ਸਨ। ਪਰ ਮਾਨ ਨੇ ਉਹਨਾਂ ਦੀ ਗੱਲ ਸੁਣਨ ਦੀ ਅਹਿਮੀਅਤ ਨਹੀਂ ਸਮਝੀ ਗੱਡੀ ਦੇ ਸੀਸੇ ਚੜਾ ਕੇ ਡਰਾਈਵਰਨੂੰ ਗੱਡੀ ਅੱਗੇ ਤੋਰਨ ਦਾ ਇਸਾਰਾ ਕਰ ਦਿੱਤਾ। ਜਿਸ ਤੋਂ ਰੋਹ ਵਿਚ ਆਏ ਓਹਨਾ ਨੇ ਭਗਵੰਤ ਮਾਨ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਵਿਰੋਧ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਪਾਰਟੀ ਨੂੰ ਸੁਰੂ ਕਰਨ ਤੋਂ ਲੈ ਕੇ ਸਾਰੀਆਂ ਚੋਣਾਂ ਚ ਅਤੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਰੁਜਗਾਰਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਆਪਣਾ ਭਵਿੱਖ ਵੀ ਦਾਅ ਤੇ ਲਗਾ ਦਿੱਤਾ। ਜਿਸ ਦਾ ਇਹ ਸਿਲਾ ਮਿਲਿਆ ਹੈ ਕਿ ਅੱਜ ਓਹਨਾ ਦੇ ਚੁਣੇ ਹੋਏ ਨੁਮਾਇੰਦੇ ਹੀ ਓਹਨਾ ਦਾ ਦੁੱਖ ਸੁੱਖ ਸੁਣਨ ਦੀ ਬਜਾਇ ਸਾਨੂੰ ਆਰ ਐੱਸ ਐੱਸ ਦੇ ਬੰਦੇ ਕਹਿ ਰਿਹਾ ਰਹੇ ਹਨ। ਓਹਨਾ ਕਿਹਾ ਕਿ ਜਿੰਨਾ ਸਮਾਂ ਸ੍ਰੀ ਮਾਨ ਸਥਿਤੀ ਸਪਸ਼ਟ ਨਹੀਂ ਕਰਦੇ ਉਹਨਾਂ ਚਿਰ ਓਹਨਾ ਦੇ ਰੋਸ ਜਾਰੀ ਰਹੇਗਾ ਤੇ ਇਲਾਕੇ ਵਿੱਚ ਆਉਣ ਤੇ ਉਹਨਾਂ ਦਾ ਇਸੇ ਤਰਾਂ ਵਿਰੋਧ ਕੀਤਾ ਜਾਵੇਗਾ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×