ਕੇ.ਕੇ ਸ਼ਰਮਾ ਦੀ ਅਗਵਾਈ ਹੇਠ ਰਈਆ ਵਿਖੇ ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ

(ਰਈਆ) ਰਈਆ ਵਿਖੇ ਸੀਨੀਅਰ ਕਾਂਗਰਸੀ ਆਗੂ ਕੇ.ਕੇ ਸ਼ਰਮਾ ਦੀ ਅਗਵਾਈ ਹੇਠ ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ।ਇਸ ਮੌਕੇ ਕੇ.ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਵਿਧਾਇਕ ਸੰਤੋਖਸਿੰਘ ਭਲਾਈਪੁਰ ਦੀ ਅਗਵਾਈ ਹੇਠ ਹਲਕੇ ਵਿੱਚ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਚਲ ਰਹੇ ਹਨ।ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰਾਂ ਵਿੱਚ ਲੋਕ ਬਹੁਤ ਖੱਜਲ ਖੁਆਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਤਇਨਾਤ ਮੁਲਾਜਮ ਕੰਮ ਪ੍ਰਤੀ ਪੂਰੀ ਤਰਾਂ ਜਾਣਕਾਰ ਨਾ ਹੋਣ ਕਰਕੇ ਲੋਕਾਂ ਨੂੰ ਪੂਰੀ ਤਰਾਂ ਸਮਝਾ ਨਹੀਂ ਪਾਉਂਦੇ।ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਕਰੋਨਾ ਕਰਕੇ ਦਰਖਾਸਤਾਂ ਸਿਧੀਆਂ ਲੈਣ ਦੀ ਬਜਾਏ ਆਨ ਲਾਈਨ ਭੇਜਣ ਨੂੰ ਕਿਹਾ ਜਾ ਰਿਹਾ ਹੈ ਪੇਂਡੂ ਲੋਕਾਂ ਨੂੰ ਇਸ ਪ੍ਰਤੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਭਾਰੀ ਖੱਜਲ ਖੁਆਰੀ ਦਾ ਸਾਹਮਣਾਕਰਨਾ ਪੈਂਦਾ ਹੈ ਇਸ ਦਾ ਸਾਰਾ ਬੋਝ ਸਾਡੇ ਤੇ ਪੈ ਜਾਂਦਾ ਹੈ।ਇਸ ਮੌਕੇ ਸਰਿੰਦਰ ਲਿਧੱੜ, ਅਮਿਤ ਸ਼ਰਮਾ, ਗੱਜਣ ਸਿੰਘ, ਮਾਇਆ ਦਾਸ, ਚਰਨਜੀਤ ਚੰਨੀ, ਰਾਮ ਲੁਭਾਇਆ ਠੇਕੇਦਾਰ, ਜਸਬੀਰ ਸਿੰਘ, ਗੋਰਖਾ ਰਾਮ, ਰਣਜੀਤ ਸਿੰਘ ਨੰਬਰਦਾਰ, ਰੂਪਲਾਲ ਦਵੇਸਰ, ਦਰਸ਼ਨਲਾਲ ਕਲੇਰ, ਕੁਲਵਿੰਦਰ ਸਿੰਘ, ਜੰਗੀ ਲਾਲ ਸ਼ਰਮਾ, ਅਵਤਾਰ ਸਿੰਘ, ਸਵਤੰਤਰ ਮੁਨੀ, ਭਾਗ ਸਿੰਘ, ਬਲਦੇਵ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਮਾਨ, ਜਤਿੰਦਰ ਸਿੰਘ ਸੋਨੂੰ, ਡਾ:ਬਿੱਟਾ, ਜਗਿੰਦਰਪਾਲ, ਨਰਿੰਦਰ ਕੁਮਾਰ ਅਤੇ ਮੰਗਾ ਆਦਿ ਹਾਜਰ ਸਨ।

Install Punjabi Akhbar App

Install
×