ਸੂਬਾ ਮੁਲਾਜ਼ਮ ਅਤੇ ਪੈਨਸ਼ਨ ਸੰਘਰਸ਼ ਕਮੇਟੀ ਦੇ ਸੱਦੇ ਤੇ ਸਾਝੇ ਤੌਰ ਤੇ ਰਈਆ ਮੰਡਲ ਬਿਆਸ ਵਿਖੇ ਕੀਤਾ ਗਿਆ ਭਾਰੀ ਰੋਸ ਮੁਜ਼ਾਹਰਾ

ਰਈਆ — ਸੂਬਾ ਮੁਲਾਜ਼ਮ ਅਤੇ ਪੈਨਸ਼ਨ ਸੰਘਰਸ਼ ਕਮੇਟੀ ਦੇ ਸੱਦੇ ਤੇ ਸਾਝੇ ਤੌਰ ਤੇ ਰਈਆ ਮੰਡਲ ਬਿਆਸ ਵਿਖੇ ਭਾਰੀ ਰੋਸ ਮੁਜਾਹਰਾ ਕੀਤਾ ਗਿਆ । ਜਿਸ ਵਿੱਚ ਰਈਆਮੰਡਲ ਅਧੀਨ ਸਾਰੀਆਂ ਜੱਥੇਬੰਦੀਆਂ ਦੇ ਅਹੁਦੇਦਾਰ ਅਤੇ ਮੈਬਰ ਤੇ ਪੈਨਸ਼ਨਰ ਸ਼ਾਮਲ ਹੋਏ।ਰੋਸ ਰੈਲੀ ਵਿੱਚ ਇੰਪਲਾਈਜ ਫੈਡਰੇਸ਼ਨ ਦੇ ਡਿਪਟੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ ਮੀਤ ਪ੍ਰਧਾਨ,ਹਰਭਿੰਦਰ ਸਿੰਘ ਚਾਹਲ, ਕਰਮਚਾਰੀ ਦਲ ਦੇ ਹਰਦੇਵ ਸਿੰਘ ਨਾਗੋਕੇ ਮੀਤ ਪ੍ਰਧਾਨ, ਤੇਜਿੰਦਰ ਸਿੰਘ ਚੀਫ ਆਰਗੇਨਾਈਜ਼ਰ, ਪੈਨਸ਼ਨਰ ਆਸੋਸੀਏਸ਼ਨ ਦੇ ਹਰਭਜਨ ਸਿੰਘ ਚਾਹਲ , ਸਤਨਾਮ ਸਿੰਘ ਅੋਜਲਾ,ਮਨਜੀਤ ਸਿੰਘ ਗੁਨੋਵਾਲ, ਟੀ.ਐਸ.ਯੂ ਦੇ ਜਸਵੰਤ ਸਿੰਘ , ਟੀ.ਐਸ.ਯੂ ਭੰਗਲ ਦੇ ਕੰਵਲਜੀਤ ਸਿੰਘ ਬੁਟਾਰੀ ਆਦਿ ਆਗੂ ਉਚੇਚੇ ਤੌਰ ਤੇ ਸ਼ਾਮਲ ਹੋਏ। ਰੋਸ ਰੈਲੀ ਨੂੰ ਸੰਬੋਧਤ ਕਰਦਿਆ ਵੱਖ-ਵੱਖ ਬੁਲਾਰਿਆਂ ਨੇ ਸਾਝੇ ਤੌਰ ਤੇ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।ਸਾਝੀ ਤਾਲਮੇਲ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਮੁਲਾਜਮਾਂ ਤੇ ਪੈਨਸ਼ਨਰ ਨਾਲ ਲਗਾਤਾਰ ਵਿਤਕਰਾ ਕਰ ਰਹੀ ਹੈ । ਮੁਲਾਜਮਾਂ ਦਾ ਪੇਅ-ਬੈਂਡ ੨੦੧੧ ਤੋ ਨਹੀਦਿੱਤਾ ਜਾ ਰਿਹਾ। ਕਰਮਚਾਰੀਆਂ ਦਾ ਡੀ.ਏ ਲੰਮੇ ਸਮੇ ਤੋ ਨਹੀ ਦਿੱਤਾ ਜਾ ਰਿਹਾ । ਨਵੇ ਭਰਤੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ਦੀ ਰਿਆਇਤ ਨਹੀ ਦਿੱਤੀ ਜਾ ਰਹੀ, ਨਵੇਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਧੱਕਾ ਕੀਤਾ ਜਾ ਰਿਹਾ ਹੈ , ਪੇ ਕਮਿਸ਼ਨ ਦੀ ਰਿਪੋਰਟ ੨੦੧੬ ਤੋ ਜਾਰੀ ਨਹੀ ਕੀਤੀ ਜਾ ਰਹੀ ਜਿਸ ਦੇ ਰੋਸ ਵਜੋ ਸਾਝੇ ਤੌਰ ਤੇ ਸੂਬਾ ਕਮੇਟੀ ਵੱਲੋਲਗਾਤਾਰ ਸੰਘਰਸ਼ ਕੀਤੇ ਜਾ ਰਹੇ ਹਨ । ਆਉਣ ਵਾਲੇ ਸਮੇ ਵਿੱਚ ੬ ਨਵੰਬਰ ਤੋ ੨੩ ਨਵੰਬਰ ਤੱਕ ਸਰਕਲਾਂ ਅੱਗੇ ਮੁਜਾਹਰਾ ਅਤੇ ਮਿਤੀ ੨੫ ਨਵੰਬਰ ਨੂੰ ਹੈਂਡ ਆਫਿਸ ਪਟਿਆਲਾ ਵਿਖੇ ਮੁਜਾਹਰਾਕੀਤਾ ਜਾ ਰਿਹਾ ਹੈ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਮੁਲਾਜਮਾਂ ਦੀਆ ਮੰਗਾਂ ਵੱਲ ਕੋਈ ਧਿਆਨ ਨਾਂ ਦਿੱਤਾ ਤਾਂ ਸਖਤ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ।ਰੋਸ ਰੈਲੀ ਵਿੱਚ ਬਿਆਸ ਤੋ ਜੰਗ ਸਿੰਘਪ੍ਰਧਾਨ, ਰਕੇਸ਼ ਕੁਮਾਰ, ਬਲਜੀਤ ਸਿੰਘ ਬੁਟਾਰੀ ਤੋ ਜਸਵੰਤ ਸਿੰਘ, ਹਰਭਜਨ ਸਿੰਘ, ਨਰਿੰਦਰ ਸਿੰਘ, ਗੁਰਭੇਜ ਸਿੰਘ, ਰਣਜੀਤ ਸਿੰਘ, ਰਣਜੀਤ ਸਿੰਘ, ਬਾਬਾ ਬਕਾਲਾ ਤੋ ਹਰਜਿੰਦਰ ਸਿੰਘ ਧੂਲਕਾ , ਸੁਖਦੇਵ ਸਿੰਘ ਬਾਬਾ ਬਕਾਲਾ, ਸਤਨਾਮ ਸਿੰਘ, ਮਹਿਤਾ ਤੋ ਬਿਕਰਮਜੀਤ ਸਿੰਘ ਸੋਹੀ ,ਬਲਕਾਰ ਸਿੰਘ, ਮਲਕੀਤ ਸਿੰਘ, ਮੰਗਲ ਸਿੰਘ ਨਾਗੋਕੇ ਹਰਭਿੰਦਰ ਸਿੰਘ ਉਪਲ, ਸੁਰਜੀਤ ਸਿੰਘ, ਪ੍ਰਗਟਸਿੰਘ, ਗੁਰਬਚਨ ਸਿੰਘ, ਸੁਰਜੀਤ ਸਿੰਘ, ਜਸਪਾਲ ਸਿੰਘ ਫਾਜਲਪੁਰ, ਸੁਖਦੇਵ ਸਿੰਘ ਨਾਗੋਕੇ,ਪੈਨਸ਼ਨਰ ਐਸੋਸੀਏਸ਼ਨ ਵੱਲੋ ਦਲਬੀਰ ਸਿੰਘ ਦੋਲੋਨੰਗਲ , ਰਣਜੀਤ ਸਿੰਘ ਬੱਲ, ਮਨਜੀਤ ਸਿੰਘਫੇਰੂਮਾਨ , ਬਲਵਿੰਦਰ ਸਿੰਘ ਗਿੱਲ ਅਤੇ ਸੈਕੜੇ ਆਗੂ ਤੇ ਮੈਂਬਰ ਸ਼ਾਮਿਲ ਹੋਏ। ਸਟੇਜ਼ ਦੀ ਕਾਰਵਾਈ ਰਣਜੀਤ ਸਿੰਘ ਬੱਲ ਸਕੱਤਰ ਪੈਨਸ਼ਨਰ ਨੇ ਨਿਭਾਈ।

Install Punjabi Akhbar App

Install
×