ਯੂਕਰੇਨ ਵੱਲੋਂ ਦੋਬਾਰਾ ਤੋਂ ਆਸਟ੍ਰੇਲੀਆ ਤੋਂ ਮਦਦ ਦੀ ਗੁਹਾਰ

ਅਮਰੀਕਾ ਵਿੱਚ ਪੈਨੀ ਵੌਂਗ ਨਾਲ ਮੁਲਾਕਾਤ

ਯੂਕਰੇਨ ਦੇ ਨੁਮਾਂਇਦੇ ਡਮਿਟਰੋ ਕੁਲੇਬਾ ਨੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੌਂਗ ਨਾਲ ਅਮਰੀਕਾ ਵਿੱਚ ਹੋਈ ਮੁਲਾਕਾਤ ਦੌਰਾਨ ਮੁੜ ਤੋਂ ਮਿਲਟਰੀ ਸਹਾਇਤਾ ਦੀ ਗੁਹਾਰ ਲਗਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਗੋਲੀ ਬਾਰੂਦ ਦੇ ਨਾਲ ਨਾਲ ਉਨ੍ਹਾਂ ਨੂੰ ਅਜਿਹੇ ਵਾਹਨ ਵੀ ਦਿੱਤੇ ਜਾਣ ਜੋ ਕਿ ਬੁਸ਼ਮਾਸਟਰ ਵ੍ਹਾਈਕਲਾਂ ਦੇ ਨਾਮ ਨਾਲ ਜਾਣੇ ਜਾਂਦੇ ਹਨ ਅਤੇ ਹਥਿਆਰਬੰਦ ਹੋਣ ਦੇ ਨਾਲ ਨਾਲ ਇਹ ਡਾਕਟਰੀ ਸਹਾਇਤਾ ਵਿੱਚ ਵੀ ਕੰਮ ਆਉਂਦੇ ਹਨ।
ਸੈਨੇਟਰ ਵੌਂਗ ਨੇ ਉਨ੍ਹਾਂ ਨੂੰ ਪੂਰੀ ਮਦਦ ਦਾ ਭਰੋਸਾ ਦਿਵਾਇਆ ਹੈ ਅਤੇ ਕਿਹਾ ਹੈ ਕਿ ਆਸਟ੍ਰੇਲੀਆ, ਯੂਕਰੇਨ ਦੇ ਹਾਲਾਤਾਂ ਤੋਂ ਪੂਰੀ ਤਰ੍ਹਾਂ ਵਾਕਿਫ਼ ਹੈ ਅਤੇ ਜਲਦੀ ਹੀ ਦੋਬਾਰਾ ਤੋਂ ਮਦਦ ਭੇਜੀ ਜਾਵੇਗੀ।