ਅਮਰੀਕਾ ਦੇ ਸੂਬੇ ਪੇਨਸਿਲਵੇਨੀਆ ਦੇ ਸੰਸਦ ਨੇ ਸਰਵ-ਸੰਮਤੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਤੇ ਸਿੱਖ ਇਕ ਵੱਖਰੀ ਕੌਮ ਦੇ ਮਤੇ ਨੂੰ ਅਸੈਬੰਲੀ ਦੇ ਮੈਂਬਰਾਂ ਵੱਲੋਂ ਪ੍ਰਵਾਨਗੀ

ਨਿਊਜਰਸੀ — ਬੀਤੇਂ ਦਿਨੀ 3 ਨਵੰਬਰ ਨੂੰ ਪੂਰੇ ਅਮਰੀਕਾ ਵਿੱਚ ਜਿੱਥੇ ਚੋਣਾ ਹੋ ਰਹੀਆ ਸਨ। ਉਥੇ ਹੀ ਅਮਰੀਕਾ ਅਤੇ ਸੰਸਾਰ ਭਰ ਵਿੱਚ ਵੱਸ ਰਹੇ ਨਾਨਕ ਨਾਮ ਲੇਵਾ ਸਿੱਖਾਂ  ਲਈ ਬੜੀ ਵੱਡੀ ਖ਼ੁਸ਼ੀ ਦੀ ਖਬਰ ਆਈ ਹੈ। ਅਮਰੀਕਾ ਦੇ ਪੈਨਸਿਲਵੈਨਿਆ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਸਿੱਖਾ ਦੇ ਜਾਗਤ ਜੋਤ ਗੁਰੂ ਤੇ ਸਿੱਖ ਇਕ ਵੱਖਰੀ ਤੇ ਘੱਟ ਗਿਣਤੀ ਕੋਮ ਦੇ ਮਤੇ ਨੂੰ 202-0 ਅਸੈਂਬਲੀ ਦੇ ਮੈਬਰਾ ਵੱਲੋ ਪ੍ਰਵਾਨਗੀ ਦਿੱਤੀ ਗਈ ਹੈ ।ਇਸ ਮਤੇ ਵਿੱਚ ਗੁਰਮੁਖੀ ਮਾਂ ਬੋਲੀ ਨੂੰ ਖਤਰੇ ਵਿੱਚ ਦੱਸਿਆ ਗਿਆ ਹੈ ਅਤੇ ਸਿੱਖ ਧਰਮ ਦੀ ,ਸੋਚ ,ਵੰਸ਼,ਦਾ ਕਿਸੇ ਧਰਮ ਦੇ ਨਾਲ ਖਾਸ ਕਰਕੇ ਹਿੰਦੂ ਧਰਮ ਨਾਲ ਕਿਸੇ ਤਰ੍ਹਾਂ ਦਾ ਨਾਤਾ ਨਹੀ ਹੈ ਜਿਹੜਾ ਕਿ ਆਰ .ਐਸ .ਐਸ ਤੇ ਹਿੰਦੂ ਹਕੂਮਤ ਕਲੇਮ ਕਰਦੀ ਆ ਰਹੀ ਹੈ ਨੂੰ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਅਮਰੀਕਾ ਦੇ ਕੋਆਡੀਨੇਟਰ ਉੱਘੇ ਸਿੱਖ ਸ: ਬੂਟਾ ਸਿੰਘ ਖੜੌਦ  ਪਾਰਟੀ ਕਨਵੀਨਰ ਅਮਰੀਕਾ ਵੱਲੋ ਪ੍ਰਸਾਸਨ ਦਾ ਖ਼ਾਸ ਕਰਕੇ ਜਿੱਥੇ ਧੰਨਵਾਦ ਕੀਤਾ ਜਾਦਾ ਹੈ ਉਥੇ ਉਹਨਾਂ ਅਸੈਂਬਲੀਮੈਨ ਕਰਿਸ ਕੈਵਿਨ ਅਤੇ ਇੰਦਰ ਸਿੰਘ ਬੈਂਸ, ਅਤੇ ਪਾਰਟੀ ਦੇ ਲਾਬੀਇਸਟ ਭੁਪਿੰਦਰ ਸਿੰਘ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ।

Install Punjabi Akhbar App

Install
×