ਆਸਟ੍ਰੇਲੀਆਈ ਮਹਿਲਾਵਾਂ ਨੇ ਜਿੱਤੀ ਜੋਹਨਸਨ ਐਂਡ ਜੋਹਨਸਨ ਕੰਪਨੀ ਕੋਲੋਂ ਕਾਨੂੰਨੀ ਲੜਾਈ

ਮਿਲੇ 300 ਮਿਲੀਅਨ ਡਾਲਰ

150,000 ਮਹਿਲਾਵਾਂ ਦੇ ਪੀੜਿਤ ਹੋਣ ਦਾ ਖ਼ਦਸ਼ਾ

ਸ਼ਾਈਨ ਲਾਇਰਜ਼ ਦੀ ਕਲਾਸ ਐਕਸ਼ਨ ਪ੍ਰੈਕਟਿਸ ਲੀਡਰ -ਰੈਬੇਕਾ ਜਨਕਾਸਕਸ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਹੈ ਕਿ ਫੈਡਰਲ ਅਦਾਲਤ ਨੇ ਇਤਿਹਾਸਿਕ ਫੈਸਲਾ ਦਿੰਦਿਆਂ, ਵੱਡੀ ਫਾਰਮਾ ਕੰਪਨੀ ਜੋਹਨਸਨ ਐਂਡ ਜੋਹਨਸਨ ਨੂੰ ਦੋਸ਼ੀ ਕਰਾਰ ਦਿੰਦਿਆਂ, ਕੰਪਨੀ ਦੇ ਇੱਕ ਉਤਪਾਦਨ -ਪੈਲਵਿਕ ਮੈਸ਼ ਇੰਮਪਲਾਂਟ ਵਿੱਚ ਗੜਬੜੀ ਕਾਰਨ, ਇਸਤੋਂ ਪੀੜਿਤ ਹੋਏ ਪੀੜਿਤਾਂ ਨੂੰ 300 ਮਿਲੀਅਨ ਡਾਲਰ, ਮੁਆਵਜ਼ੇ ਵੱਜੋਂ ਦੇਣ ਦਾ ਹੁਕਮ ਸੁਣਾਇਆ ਹੈ।
ਜ਼ਿਕਰਯੋਗ ਹੈ ਕਿ ਪੀੜਿਤ ਮਹਿਲਾਵਾਂ ਨੇ, ਫੈਡਰਲ ਅਦਾਲਤ ਵਿੱਚ ਸਾਲ 2017 ਵਿੱਚ ਯਾਚਿਕਾ ਦਾਇਰ ਕੀਤੀ ਸੀ ਜਿਸ ਰਾਹੀਂ ਉਕਤ ਕੰਪਨੀ ਦੇ ਨਾਲ ਨਾਲ ਅਮਰੀਕਨ ਮੈਡੀਕਲ ਸਿਸਟਮ ਅਤੇ ਬੋਸਟਨ ਸਾਈਂਟਿਫਿਕ ਨੂੰ ਕਟਘਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਸੀ।
ਮਹਿਲਾਵਾਂ ਦਾ ਦੋਸ਼ ਸੀ ਕਿ ਜਦੋਂ ਦਾ ਉਨ੍ਹਾਂ ਨੇ ਆਪਣੇ ਸਰੀਰ ਵਿੱਚ ਮੈਸ਼ ਇੰਪਲਾਂਟ ਕਰਵਾਈ ਹੈ, ਤਾਂ ਉਨ੍ਹਾਂ ਲਈ ਤਾਂ ਜਾਨ ਦੀ ਮੁਸੀਬਤ ਛਿੜ ਗਈ ਸੀ। ਅਜਿਹੇ ਆਪ੍ਰੇਸ਼ਨ ਵਿੱਚ 150,000 ਦੇ ਕਰੀਬ ਮਹਿਲਾਵਾਂ ਸ਼ਾਮਿਲ ਸਨ ਜਿਨ੍ਹਾਂ ਨੂੰ ਆਪ੍ਰੇਸ਼ਨ ਤੋਂ ਬਾਅਦ ਬਹੁਤ ਸਾਰੀਆਂ ਨਾਮੁਰਾਦ ਸਰੀਰਕ ਮੁਸ਼ਕਲਾਂ ਆਦਿ ਦਾ ਸਾਹਮਣਾ ਕਰਨਾ ਪਿਆ ਅਤੇ ਕਈਆਂ ਦੀ ਤਾਂ ਜਾਨ ਨੂੰ ਵੀ ਖ਼ਤਰੇ ਪੈਦਾ ਹੋ ਗਏ ਸਨ।
ਸ਼ਾਈਨ ਲਾਇਰਜ਼ ਕੰਪਨੀ ਨੇ 1350 ਅਜਿਹੀਆਂ ਹੀ ਪੀੜਿਤ ਮਹਿਲਾਵਾਂ ਦੇ ਬਿਹਾਫ ਤੇ ਫੈਡਰਲ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਸੀ ਅਤੇ ਹੁਣ ਮਾਣਯੋਗ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ, ਜੋਹਨਸਨ ਐਂਡ ਜੋਹਨਸਨ ਕੰਪਨੀ ਨੂੰ ਦੋਸ਼ੀ ਪਾਇਆ ਹੈ ਅਤੇ ਪੀੜਿਤ ਮਹਿਲਾਵਾਂ ਨੂੰ ਮੁਆਵਜ਼ਾ ਤੁਰੰਤ ਅਦਾ ਕਰਨ ਦੇ ਹੁਕਮ ਸੁਣਾ ਦਿੱਤੇ ਹਨ।

ਹੇਠ ਲਿੱਖੀਆਂ ਵਸਤੂਆਂ ਫੈਸਲੇ ਦੇ ਦਾਇਰੇ ਵਿੱਚ ਆਉਂਦੀਆਂ ਹਨ ਅਤੇ ਜਿਨ੍ਹਾਂ ਮਹਿਲਾਵਾਂ ਨੇ 30 ਜੂਨ 2020 ਤੱਕ ਆਪਣੇ ਆਪ੍ਰੇਸ਼ਨ ਕਰਵਾਏ ਸਨ, ਇਸ ਮੁਆਵਜ਼ੇ ਦੀਆਂ ਦਾਅਵੇਦਾਰ ਹਨ।
Gynecare Prolift Pelvic Floor Repair Systems (Anterior, Posterior and Total)
Gynecare Prosima Pelvic Floor Repair Systems (Anterior, Posterior and Combined)
Gynecare Prolift+M Pelvic Floor Repair Systems (Anterior, Posterior and Total)
Gynecare TVT
Gynecare TVT Abbrevo
Gynecare TVT Secur
Gynecare TVT Exact
Gynecare TVT Obturator
Gynecare Gynemesh PS Nonabsorbable Polypropylene Mesh

Install Punjabi Akhbar App

Install
×