ਖੇਡਾਂ, ਸੱਭਿਆਚਾਰਕ ਸਮੇਤ ਵੱਖ-ਵੱਖ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੇ ਪੰਜਾਬੀ ਭਾਈਚਾਰੇ ‘ਚ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੜ੍ਹਾਈ, ਲੋਕਾਂ ਦਾ ਇਲਾਜ ਤੇ ਗ਼ਰੀਬ ਲੋਕਾਂ ਦੀ ਭਲਾਈ ਲਈ ਇਕ ਜਥੇਬੰਦੀ ਦਾ ਗਠਨ ਕੀਤਾ ਹੈ, ਜਿਸ ਵਿਚ ਅਵਨਿੰਦਰ ਸਿੰਘ ਗਿੱਲ (ਲਾਲੀ) ਪ੍ਰਧਾਨ,ਗੁਰਦੀਪ ਸਿੰਘ ਨਿੱਝਰ ਮੀਤ ਪ੍ਰਧਾਨ, ਜੈਕ ਸਿੰਘ ਸੈਕਟਰੀ, ਸਤਵਿੰਦਰ ਟੀਨੂੰ ਜਨਰਲ ਸੈਕਟਰੀ, ਰੌਕੀ ਭੁੱਲਰ ਖਜ਼ਾਨਚੀ, ਦੀਪਇੰਦਰ ਸਿੰਘ ਸਹਾਇਕ ਖਜ਼ਾਨਚੀ, ਸੁਰਿੰਦਰ ਖੁਰਦ ਪ੍ਰੈੱਸ ਸੈਕਟਰੀ, ਜਸਵਿੰਦਰ ਰਾਣੀਪੁਰ ਸਪੋਕਸ ਪਰਸਨ, ਵਿਜੈ ਗਰੇਵਾਲ ਸਲਾਹਕਾਰ, ਹਰਜੀਤ ਲਸਾੜਾ ਤੇ ਭੁਪਿੰਦਰ ਮੁਹਾਲੀ ਨੂੰ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ | ਇਹ ਸੰਸਥਾ ਲਹਿੰਦੇ ਪੰਜਾਬ ਨਾਲ ਭਾਈਚਾਰਕ ਸਾਂਝ ਵਧਾਉਣ ਲਈ ਪੰਜਾਬ ‘ਚ ਇਕ ਸੰਸਥਾ ਨਾਲ ਮਿਲ ਕੇ ਕੰਮਾਂ ਵਿਚ ਹਿੱਸਾ ਵੀ ਲਵੇਗੀ |
ਹਰਪ੍ਰੀਤ ਸਿੰਘ ਕੋਹਲੀ
harpreetsinghkohli73