ਅਫ਼ਜ਼ਲ ਗੁਰੂ ‘ਤੇ ਫ਼ੈਸਲਾ ਸ਼ਾਇਦ ਠੀਕ ਨਹੀਂ ਸੀ- ਚਿਦੰਬਰਮ

pchidambranਸੰਸਦ ‘ਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਨੂੰ ਲੈ ਕੇ ਸਾਬਕਾ ਗ੍ਰਹਿ ਮੰਤਰੀ ਤੇ ਕਾਂਗਰਸ ਦੇ ਨੇਤਾ ਪੀ. ਚਿਦੰਬਰਮ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਚਿਦੰਬਰਮ ਨੇ ਇੱਕ ਸਮਾਚਾਰ ਪੱਤਰ ਨੂੰ ਦਿੱਤੇ ਇੱਕ ਬਿਆਨ ‘ਚ ਕਿਹਾ ਕਿ 2001 ‘ਚ ਸੰਸਦ ‘ਤੇ ਹੋਏ ਹਮਲੇ ‘ਚ ਅਫ਼ਜ਼ਲ ਗੁਰੂ ਦੀ ਭੂਮਿਕਾ ਸੰਦੇਹਪੂਰਨ ਸੀ ਤੇ ਸ਼ਾਇਦ ਇਸ ਮਾਮਲੇ ‘ਚ ਠੀਕ ਢੰਗ ਨਾਲ ਫ਼ੈਸਲਾ ਨਹੀਂ ਲਿਆ ਗਿਆ। ਅਫ਼ਜ਼ਲ ਨੂੰ ਯੂਪੀਏ ਸਰਕਾਰ ਦੌਰਾਨ ਫਾਂਸੀ ਦਿੱਤੀ ਗਈ ਸੀ। ਉਥੇ ਹੀ ਭਾਜਪਾ ਨੇ ਚਿਦੰਬਰਮ ਦੇ ਇਸ ਬਿਆਨ ਲਈ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਹੈ।