- ਪੰਜਾਬੀ ਕੌਮ ਮਿਹਨਤੀ ਹੈ ਕਿਹਾ ਸਥਾਨਕ ਲੀਡਰਾਂ ਨੇ
(ਬ੍ਰਿਸਬੇਨ 28 ਜੁਲਾਈ) – ਇੱਥੇ ਘਰੇਲੂ ਹਿੰਸਾ, ਵਿਦਿਆਰਥੀਆਂ ਦੀ ਭਲਾਈ ਅਤੇ ਭਾਈਚਾਰਕ ਸਾਂਝ ਨੂੰ ਪਕੇਰਾ ਕਰਨ ਤਹਿਤ ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮਾਂ ਨਾਲ ਲੋਕਾਈ ਲਈ ਫੰਡ ਜੁਟਾਉਂਣ ਲਈ ‘ਕਰਿੱਸਮਿਸ ਇੰਨ ਜੁਲਾਈ’ ਨਾਂ ਤਹਿਤ ਵਿਸ਼ਾਲ ਸਮਾਰੋਹ ਅਯੋਜਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਪਿੰਕੀ ਸਿੰਘ, ਉਪ-ਪ੍ਰਧਾਨ ਮਨੋਜ਼ ਛਾਬੜਾ ਅਤੇ ਦੀਪਇੰਦਰ ਸਿੰਘ ਨੇ ਸਾਂਝੇ ਬਿਆਨ ‘ਚ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨੂੰ ਦੱਸਿਆ ਕਿ ਇਸ ਸਮਾਰੋਹ ਵਿੱਚ ਸਥਾਨਕ ਲੀਡਰਾਂ ਨੇ ਮਾਣਮੱਤੀ ਸ਼ਮੂਲੀਅਤ ਕੀਤੀ ਅਤੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸਮਾਜਿਕ ਉੱਦਮਾਂ ਦੀ ਸਲਾਹਣਾ ਵੀ ਕੀਤੀ।
ਸਮਾਰੋਹ ਵਿੱਚ ਸੇਨੇਟਰ ਜੇਮਸ ਮੈੱਕਗਰਾਥ (ਲਿਬਰਲ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਹਾਇਕ ਮੰਤਰੀ), ਜੌਨ ਪੌਲ ਲੈਂਗਬਰੋਕ (ਸ਼ੈਡੋ ਮਲਟੀਕਲਚਰਲ ਅਫੇਅਰਜ਼ ਮੰਤਰੀ), ਸਟੀਵਨ ਮਿਨੀਕਿੰਨ (ਲਿਬਰਲ ਪਾਰਟੀ), ਕੌਂਸਲਰ ਐਂਜਲਾ ਓਬੇਨ, ਟੋਨੀ ਰਿੱਜ਼ (ਪੁਲਿਸ ਅਧਿਕਾਰੀ), ਮੰਤਰੀ ਪੀਟਰ ਰੂਸੋ ਆਦਿ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਤਕਰੀਰਾਂ ‘ਚ ਸਮੁੱਚੀ ਪੰਜਾਬੀ ਕੌਮ ਨੂੰ ਮਿਹਨਤੀ ਦੱਸਿਆ। ਸੰਸਥਾ ਵੱਲੋਂ ਜਸਵੀਰ ਸਿੰਘ ਨੂੰ ਉਹਨਾਂ ਵੱਲੋਂ ਲੋਕਾਈ ਲਈ ਕੀਤੀ ਨਿਸ਼ਕਾਮ ਸੇਵਾ ਬਦਲੇ ‘ਲਾਈਫ ਟਾਈਮ ਐਚੀਵਮੈਂਟ ਅਵਾਰਡ’ ਨਾਲ ਸਨਮਾਨਿਆ ਗਿਆ। ਸੰਸਥਾ ਦੇ ਉੱਪ-ਪ੍ਰਧਾਨ ਮਨੋਜ਼ ਛਾਬੜਾ ਨੂੰ ਵੀ ਉਹਨਾਂ ਵੱਲੋ ਕੀਤੀ ਘਾਲਣਾ ਦੇ ਮੱਦੇਨਜ਼ਰ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸੰਸਥਾ ਪ੍ਰਧਾਨ ਪਿੰਕੀ ਸਿੰਘ ਨੇ ਸੰਸਥਾ ਦੀਆਂ ਪ੍ਰਾਪਤੀਆਂ, ਲੇਖਾ-ਜੋਖਾ ਅਤੇ ਭਵਿੱਖੀ ਕਾਰਜ਼ਾਂ ‘ਤੇ ਚਾਨਣਾ ਪਾਇਆ। ਸਟੇਜ ਦਾ ਸੰਚਾਲਨ ਜਸਕਿਰਨ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ। ਸਮਾਰੋਹ ਦੀਆਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਦੇ ਚੱਲਦਿਆਂ ਗੁਰਦੀਪ ਸਿੰਘ ਨਿੱਝਰ ਦੀ ਅਗਵਾਈ ‘ਚ ‘ਸ਼ੇਰੇ-ਏ-ਪੰਜਾਬ’ ਭੰਗੜਾ ਗਰੁੱਪ ਨੇ ਦੋਹਾਂ ਪੰਜਾਬੀਂ ਦੀ ਯਾਦ ਤਾਜ਼ਾ ਕਰਾ ਦਿੱਤੀ। ਆਪਾਤ ਕਲੀਨ ਸੇਵਾਵਾਂ ਦੀ ਜਾਣਕਾਰੀ ਹਿੱਤ ਸੰਬੰਧਿਤ ਵਿਭਾਗ ਦੇ ਕਰਮੀਆਂ ਨੇ ਤਕਰੀਬਨ 100 ਦੇ ਕਰੀਬ ਮੈਮਰੀ ਸਟਿੱਕਾਂ ਹਾਜ਼ਰੀਨ ‘ਚ ਵੰਡੀਆਂ ਗਈਆਂ।
ਸਮਾਰੋਹ ਦਾ ਟੀਵੀ ਫ਼ਿਲਮਾਕਣ ਵਿਜੇ ਗਰੇਵਾਲ ਦੀ ਅਗਵਾਈ ‘ਚ ਗੱਭਰੂ ਟੀਵੀ ਆਸਟ੍ਰੇਲੀਆ ਵੱਲੋਂ ਕੀਤਾ ਗਿਆ। ਇਸਤੋਂ ਇਲਾਵਾ ਇਸ ਸਮਾਰੋਹ ਵਿੱਚ ਅਮਨ ਭੈਣਜੀ, ਦੀਪਇੰਦਰ ਸਿੰਘ, ਰਛਪਾਲ ਚੀਮਾ, ਚੇਅਰਮੈਨ ਡਾ. ਭਾਨੂੰ, ਗੋਲਕਰ, ਸੰਦੀਪ ਨਾਥ, ਅਜੀਤਪਾਲ ਸਿੰਘ, ਹਰਜੀਤ ਭੁੱਲਰ, ਹਰਪ੍ਰੀਤ ਕੌਰ, ਜਗਜੀਤ ਸਿੰਘ, ਬਲਵਿੰਦਰ ਮੋਰੋਂ, ਵਕੀਲ ਪ੍ਰਵੀਨ ਗੁੱਪਤਾ, ਪ੍ਰਨਾਮ ਸਿੰਘ ਹੇਅਰ, ਮਾਸਟਰ ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ ਕੋਹਲੀ (ਪ੍ਰਧਾਨ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ), ਉਮੇਸ਼ ਚੰਦਰਾ, ਸੌਰਬ ਅਗਰਵਾਲ,ਅਮਨ ਭੰਗੂ, ਵਿਜੇ ਗਰੇਵਾਲ (ਗੱਭਰੂ ਟੀਵੀ), ਮਨਜੀਤ ਭੁੱਲਰ, ਰੌਕੀ ਭੁੱਲਰ, ਕਮਰਬੱਲ, ਸੰਨੀ ਅਰੋੜਾ, ਪ੍ਰਿੰਸ ਨੀਲੋਂ ਆਦਿ ਨੇ ਸ਼ਮੂਲੀਅਤ ਕੀਤੀ।