ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਵਿਖੇ ਵਿਦਿਆਰਥੀ ਮੇਲਾ ਸਫ਼ਲਤਾਪੂੁਰਬਕ ਸੰਪੰਨ 

(ਬਠਿੰਡਾ) -ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਅਤੇ ਸੋਸ਼ਲ ਸਾਇੰਸਜ਼ ਵਿਭਾਗ ਵੱਲੋਂ ਵਿਦਿਆਰਥੀ ਮੇਲਾ ਕਰਵਾਇਆ ਗਿਆ। ਇਹ ਮੇਲਾ ਵਿਦਿਆਰਥੀਆਂ ਵਿਚ ਸਾਹਿਤਕ ਰੁਚੀਆਂ ਪੈਦਾ ਕਰਨ ਅਤੇ ਸਾਹਿਤ  ਸਿਰਜਣ   ਪ੍ਰਤੀ ਪ੍ਰੇਰਿਤ ਕਰਨ ਦੇ ਲਈ ਇਕ ਸ਼ਲਾਘਾਯੋਗ ਕਦਮ ਰਿਹਾ।ਇਸ ਦੌਰਾਨ ਇੱਕ ਲਿਖਤੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰਤੀ ਸੰਵਿਧਾਨ, ਅੰਮ੍ਰਿਤਾ ਪ੍ਰੀਤਮ, ਖੁਸਵੰਤ ਸਿੰਘ, ਸ਼ਹੀਦ ਭਗਤ ਸਿੰਘ ਅਤੇ ਵਿਲੀਅਮ ਸ਼ੈਕਸਪੀਅਰ  ਨਾਲ ਸਬੰਧਿਤ 60 ਪ੍ਰਸ਼ਨ ਪੁੱਛੇ ਗਏ।ਇਸ ਮੇਲੇ ਵਿੱਚ ਵੱਖ ਵੱਖ ਕਾਲਜਾਂ ਅਤੇ ਕੈਂਪਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਵੇਂ ਝਨੀਰ, ਬਠਿੰਡਾ, ਮੌੜ, ਮਾਨਸਾ, ਸਰਦੂਲਗੜ੍ਹ, ਢੁੱਡੀਕੇ   ਆਦਿ।ਲਿਖਤੀ ਪ੍ਰਤੀਯੋਗਤਾ ਵਿਚ ਲਗਪਗ 300 ਦੇ ਲਗਭਗ    ਵਿਦਿਆਰਥੀਆਂ ਨੇ ਭਾਗ ਲਿਆ।ਪਹਿਲੇ ਦੂਜੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਰਾਸ਼ੀ ਅਤੇ ਸਰਟੀਫਿਕੇਟ ਦਿੱਤੇ ਗਏ। ਇਸ ਲਿਖਤੀ ਪ੍ਰਤੀਯੋਗਤਾ ਚੋਂ   ਪਹਿਲਾ ਸਥਾਨ ਨਵਦੀਪ ਸਿੰਘ (ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ), ਦੂਸਰਾ ਸਥਾਨ ਕਮਲ ਕਿਰਨ ਕੌਰ (ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ਝੁਨੀਰ) ਤੇ ਬਰਨੀਤ ਕੌਰ (ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ) ਅਤੇ ਤੀਸਰਾ ਸਥਾਨ ਗੀਤਾ ਰਾਣੀ, ਕੁਲਵੀਰ ਸਿੰਘ (ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ) ਨੇ ਹਾਸਲ ਕੀਤਾ ਅਤੇ ਬਾਕੀ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।
ਇਸ ਮੇਲੇ ਵਿਚ ਲਿਖਤੀ ਪ੍ਰਤੀਯੋਗਤਾ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਦੇ ਰਾਜਨੀਤਕ ਸ਼ਾਸਤਰ ਤੇ ਫਿਲਾਸਫੀ ਵਿਭਾਗ ਦੇ ਖੋਜਰਾਥੀ ਕਮਲਜੀਤ ਸਿੰਘ, ਹਰੀਸ਼, ਤਰੁਨ, ਯਾਮਨੀ, ਅਤੇ ਐਸ਼ਪ੍ਰਿਯ ਨੇ ਇਕ ਸਿਰਜਣਾਤਮਿਕ ਸੋਚ ਤੇ ਗਤੀਵਿਧੀਆਂ ਨਾਲ ਸਬੰਧਿਤ ਇੱਕ  ਵਰਕਸ਼ਾਪ ਲਗਾਈ। ਉਨ੍ਹਾਂ ਨੇ ਇਸ ਨੁਕਤੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਸਵਾਲ ਕਿਵੇਂ ਪੁੱਛਿਆ ਜਾਵੇ ਉਨ੍ਹਾਂ ਨੇ ਕਿਹਾ ਕਿ ਜੇ ਸਾਡੇ ਕੋਲ ਚੰਗੇ ਸਵਾਲ ਹੋਣਗੇ ਤਾਂ ਹੀ ਅਸੀਂ ਚੰਗੇ ਉੱਤਰਾਂ ਵਲ ਪਹੁੰਚ ਸਕਦੇ ਹਾਂ l ਗੁਰੂਕਾਸ਼ੀ ਭਾਸ਼ਾਵਾਂ ਵਿਭਾਗ ਦੇ ਖੋਜਾਰਥੀ ਵਿੱਕੀ ਮਹੇਸ਼ਰੀ ਨੇ ਵੀ ਵਿਦਿਆਰਥੀਆਂ ਨਾਲ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ  l ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਬੜੀ ਹੀ ਉਤਸੁਕਤਾ ਨਾਲ ਭਾਗ ਲਿਆ। ਇਸ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜੋ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਈ।
ਇਸ ਮੌਕੇ ਤਲਵੰਡੀ ਸਾਬੋ ਦੇ  ਐਮ.ਐਲ.ਏ ਬਲਜਿੰਦਰ ਕੌਰ ਦੇ ਭਰਾ ਉਦੈਵੀਰ ਸਿੰਘ ਪਹੁੰਚੇ ਉਨ੍ਹਾਂ ਨੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਤੇ ਗੁਰੂ ਕਾਸ਼ੀ ਸੋਸ਼ਲ ਸਾਇੰਸਜ਼ ਵਿਭਾਗ ਨੂੰ 5000 ਰੁਪਏ ਦੀ ਰਾਸ਼ੀ ਭੇਟ ਕੀਤੀ। ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਦੀ ਮੁਖੀ ਡਾ. ਸੁਸ਼ੀਲ ਕੁਮਾਰ ਅਤੇ ਗੁਰੂ ਕਾਸ਼ੀ ਸੋਸ਼ਲ ਸਾਇੰਸਜ਼ ਵਿਭਾਗ ਦੇ ਮੁਖੀ ਡਾ. ਅਮਨਦੀਪ ਸਿੰਘ ਸੇਖੋਂ ਨੇ ਵੱਖ-ਵੱਖ ਕਾਲਜਾਂ ਤੇ ਕੈਂਪਸ ਤੋਂ ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨਾਂ ਨੂੰ ਤਹਿ ਦਿਲੋਂ ਜੀ ਆਇਆਂ ਆਖਿਆ ਅਤੇ  ਇਸ ਵਿਦਿਆਰਥੀ ਮੇਲੇ ਦੀ ਸ਼ਲਾਘਾ ਕੀਤੀ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਮੇਲੇ ਹੋਣੇ ਚਾਹੀਦੇ ਹਨ। ਇਸ ਮੇਲੇ ਦੇ ਕੋਆਰਡੀਨੇਟਰ ਡਾ. ਬਲਦੇਵ ਸਿੰਘ ਸ਼ੇਰਗਿੱਲ ਅਤੇ ਡਾ. ਸੁਨੀਤਾ ਸਿੰਘ ਰਹੇ ਅਤੇ ਸਟੇਜ ਸੰਚਾਲਕ ਦੀ ਭੂਮਿਕਾ ਡਾ. ਮਨਮਿੰਦਰ ਕੌਰ ਨੇ ਨਿਭਾਈ। ਕੈਂਪਸ ਡਾਇਰੈਕਟਰ ਨੇ ਵਿਭਾਗਾਂ ਦੇ ਸਾਰੇ  ਅਧਿਆਪਕਾਂ ਦਾ ਇਸ ਮੇਲੇ ਨੂੰ ਸਫਲ ਬਣਾਉਣ ਲਈ   ਧੰਨਵਾਦ ਕੀਤਾ l