ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕਿਸਾਨ ਸੰਸਦ ਵਿੱਚ ਹਾਜਰੀ

ਜਨਰਲ ਸਕੱਤਰ ਗੁਰਨਾਮ ਸਿੰਘ ਨੇ ਕਿਸਾਨ ਸੰਸਦ ਨੂੰ ਕੀਤਾ ਸੰਬੋਧਨ

ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਈ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਵੱਲੋਂ ਪੇਸ਼ਕਦਮੀ ਕਰਦੇ ਹੋਏ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦੀ ਅਗਵਾਈ ਹੇਠ ਸਾਹਿਤਕਾਰਾਂ ਨੇ ਦਿੱਲੀ ਦੇ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਵਿੱਚ ਭਾਗ ਲਿਆ। ਸ. ਗੁਰਨਾਮ ਸਿੰਘ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਬੰਦੋਬਸਤ ਦਾ ਹਵਾਲਾ ਦੇ ਕੇ ਕਿਸਾਨਾਂ ਦੀ ਮਾਨਕਿਸਤਾ ਬਾਰੇ ਦੱਸਿਆ। ਉਨ੍ਹਾਂ ਨੇ ਸਾਹਿਤਕਾਰਾਂ ਵੱਲੋਂ ਕਿਸਾਨ ਅੰਦੋਲਨ ਵਿੱਚ ਬਣਦਾ ਹਿੱਸਾ ਪਾਉਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਨੇ ਹੋਰ ਕਿਹਾ ਕਿ ਪੱਛਮ ਵਿੱਚ ਫੇਲ ਹੋਏ ਖੇਤੀ ਮਾਡਲ ਨੂੰ ਕੇਂਦਰੀ ਸਰਕਾਰ ਭਾਰਤ ਵਿੱਚ ਖੇਤੀ ਐਕਟਾਂ ਦੇ ਰਾਹੀਂ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਪੰਜਾਬੀ ਸਾਹਿਤ ਸਭਾ ਦੇ ਇਸ ਉੱਦਮ ਦੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪ੍ਰਸ਼ੰਸਾ ਕੀਤੀ। ਸ. ਜਗਦੀਪ ਸਿੰਘ, ਦੇਸ਼ਭੂਸ਼ਨ, ਡਾ. ਨਰਵਿੰਦਰ ਕੌਸ਼ਲ, ਅਮਰੀਕ ਗਾਗਾ, ਡਾ. ਦਵਿੰਦਰ ਕੌਰ, ਕੁਲਵੰਤ ਕਸਕ, ਹਰੀ ਸਿੰਘ, ਚਰਨਜੀਤ ਸਿੰਘ ਸਾਹਿਤਕਾਰਾਂ ਨੇ ਕਿਸਾਨ ਅੰਦੋਲਨ ਨਾਲ ਇੱਕਜੁਟਤਾ ਪੇਸ਼ ਕੀਤੀ। ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਪ੍ਰਧਾਨ ਡਾ. ਭਗਵੰਤ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਸਾਡੀ ਸਭਾ ਲਈ ਇਹ ਬਹੁਤ ਮਾਣ ਦੀ ਗੱਲ ਹੈ। 

Welcome to Punjabi Akhbar

Install Punjabi Akhbar
×
Enable Notifications    OK No thanks