ਬਰੈਂਪਟਨ ਵਿੱਚ ਰਹਿੰਦੀ ਪੰਜਾਬੀ ਵਿਅਹੁਤਾ ਵੱਲੋਂ ਖੁਦਕੁਸ਼ੀ

(ਨਿਊਯਾਰਕ/ ਬਰੈਂਪਟਨ)—ਬੀਤੇਂ ਦਿਨ ਕੈਨੇਡਾ ਦੇ ਬਰੈਪਟਨ ਚ’ ਰਹਿੰਦੀ ਪੰਜਾਬੀ ਕੁੜੀ ਨੇ ਆਤਮ ਹੱਤਿਆ ਕਰ ਲਈ ਸੀ ਜੋ ਮੋਗਾ ਜਿਲ੍ਹੇ ਦੇ ਪਿੰਡ ਖਾਈ ਦੀ 28 ਸਾਲਾ ਜਸਪ੍ਰੀਤ ਕੌਰ ਸੀ ਜਿਸ ਨੇ ਕੈਨੇਡਾ ’ਚ ਖ਼ੁਦਕੁਸ਼ੀ ਕਰ ਲਈ ਹੈ। ਉਹ ਵਿਆਹ ਕਰਵਾ ਕੇ ਅੰਤਰ ਰਾਸ਼ਟਰੀ ਵਿਦਿਆਰਥਣ ਦੇ ਤੌਰ ਤੇ ਬਰੈਂਪਟਨ ਗਈ ਸੀ। ਜਸਪ੍ਰੀਤ ਕੌਰ ਦੇ ਪਿਤਾ ਪਵਿੱਤਰ ਸਿੰਘ ਨੇ ਦੱਸਿਆ ਕਿ 4  ਸਾਲ ਪਹਿਲਾਂ ਜਸਪ੍ਰੀਤ ਦਾ ਵਿਆਹ ਕੀਤਾ ਸੀ। ਜਸਪ੍ਰੀਤ ਆਈਲੈੱਟਸ ਕਰਕੇ ਤਿੰਨ ਸਾਲ ਤੋਂ ਕੈਨੇਡਾ ਦੇ ਬਰੈਂਪਟਨ ਵਿੱਚ ਰਹਿ ਰਹੀ ਸੀ। ਜਸਪ੍ਰੀਤ ਦੇ ਪਤੀ ਦੀ ਤਿੰਨ ਵਾਰ ਫਾਈਲ ਰੱਦ ਹੋਣ ਕਰਕੇ ਕੁੜੀ ਦਾ ਸਹੁਰਾ ਪਰਿਵਾਰ ਜਸਪ੍ਰੀਤ ਕੋਰ ਨੂੰ ਕਥਿੱਤ ਤੌਰ ’ਤੇ  35 ਲੱਖ ਰੁਪਿਆ ਵਾਪਸ ਕਰਨ ਅਤੇ ਤਲਾਕ ਲੈਣ ਲਈ ਦਬਾਅ ਪਾ ਰਿਹਾ ਸੀ। ਜਿਸ ਕਾਰਨ ਉਸ ਦੀ ਲੜਕੀ ਜਸਪ੍ਰੀਤ ਕੋਰ ਨੇ ਮਾਨਸਿਕ ਪ੍ਰੇਸ਼ਾਨੀ ਤੋ ਤੰਗ ਆ ਕੇ  ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ।

Install Punjabi Akhbar App

Install
×