ਲੇਖਕ ਗੁਰਜਿੰਦਰ ਸੰਧੂ ਦਾ ਸਨਮਾਨ ਅਤੇ ਨਾਵਲ ‘ਦੀਵੇ ਦੀ ਲੋਅ’ ਲੋਕ ਅਰਪਿਤ
(ਬ੍ਰਿਸਬੇਨ) ਇੱਥੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਸਾਰੇ ਲਈ ਕਾਰਜਸ਼ੀਲ ਸੰਸਥਾਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਾਹਿਤਿਕ ਬੈਠਕ ਵਿੱਚਲੇਖਕ ਗੁਰਜਿੰਦਰ ਸੰਧੂ ਦਾ ਸਨਮਾਨ ਅਤੇ ਉਹਨਾਂ ਦਾ ਹਥਲਾ ਨਾਵਲ ‘ਦੀਵੇ ਦੀ ਲੋਅ’ ਦਾ ਲੋਕ ਅਰਪਣ ਕੀਤਾ ਗਿਆ।ਪਰਮਿੰਦਰ ਹਰਮਨ ਵੱਲੋਂ ਬੈਠਕ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਦੇ ਤੁਆਰਫ਼ ਅਤੇ ਹਾਜ਼ਰੀਨ ਨੂੰ ਜੀ ਆਇਆਂ ਨਾਲ ਕੀਤੀ।ਉਹਨਾਂ ਕਵਿਤਾ ‘ਮਾਂ ਪੰਜਾਬੀ’ ਰਾਹੀਂ ਮਾਤ ਭਾਸ਼ਾ ਨੂੰ ਸਿਜਦਾ ਕਰਦਿਆਂ ਇਸਦੇ ਲਗਾਤਾਰ ਪਸਾਰ ਦੀ ਗੱਲ ਕੀਤੀ।ਕਵਿਤਰੀ ਰਿਤਿਕਾ ਅਹੀਰ ਨੇ ਪੰਜਾਬੀ ਭਾਸ਼ਾ ‘ਚ ਲਗਾਤਾਰ ਅਲੋਪ ਹੋ ਰਹੇ ਸ਼ਬਦਾਂ ‘ਤੇ ਗੰਭੀਰ ਚਿੰਤਾ ਜਤਾਈ। ਦਿਨੇਸ਼ਸ਼ੇਖੂਪੁਰੀ ਨੇ ਮਾਂ ਬੋਲੀ ਦੀ ਮਹਾਨਤਾ ਨੂੰ ਸਮਰਪਿਤ ਕਵਿਤਾ ‘ਮੇਰਾ ਪਹਿਲਾ ਬੋਲ ਪੰਜਾਬੀ ਸੀ’ ਪੇਸ਼ ਕੀਤੀ। ਉਹਨਾਂ ਆਪਣੀਕਵਿਤਾ ‘ਧਰਮੀ’ ਰਾਹੀਂ ਭਾਰਤ ‘ਚ ਧਰਮਾਂ ਦੀ ਆਪਸੀ ਖਿੱਚੋ-ਤਾਣ ਨੂੰ ਕਾਵਿ ਰੂਪ ਦਿੱਤਾ। ਵਰਿੰਦਰ ਅਲੀਸ਼ੇਰ ਨੇ ਮਾਂ ਬੋਲੀਦਿਵਸ ਨੂੰ ਅੰਕੜਿਆਂ ਨਾਲ ਬਾਖੂਬੀ ਬਿਆਨਦਿਆਂ ਮੌਜੂਦਾ ਸਮੇਂ ਪੰਜਾਬੀ ਭਾਸ਼ਾ ਦੀ ਸਥਿੱਤੀ ‘ਤੇ ਵਿਸਥਾਰ ਚਰਚਾ ਕੀਤੀ।ਸੰਸਥਾ ਪ੍ਰਧਾਨ ਦਲਜੀਤ ਸਿੰਘ ਨੇ ਪੰਜਾਬੀ ਲਿੱਪੀ, ਬੋਲੀ, ਵਿਆਕਰਨ ਅਤੇ ਇਸਦੇ ਉਚਾਰਨ ਨੂੰ ਸਮੇਂ ਦੀਆਂ ਬਦਲਦੀਆਂਪ੍ਰਸਥਿੱਤੀਆਂ ਅਨੁਸਾਰ ਬਿਆਨਿਆ। ਗ਼ਜ਼ਲਗੋ ਜਸਵੰਤ ਵਾਗਲਾ ਨੇ ਆਪਣੇ ਉਸਤਾਦ ਗੁਰਦਿਆਲ ਰੌਸ਼ਨ ਜੀ ਦਾਧੰਨਵਾਦ ਕਰਦਿਆਂ ਆਪਣੀਆਂ ਗ਼ਜ਼ਲਾਂ ਨਾਲ ਸਮਾਜਿਕ ਨਿਘਾਰਾਂ ਨੂੰ ਰੂਪ ਮਾਨ ਕੀਤਾ। ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇਸੰਸਥਾ ਕਰਮੀ ਵਰਿੰਦਰ ਅਲੀਸ਼ੇਰ ਦੇ ਪਿਤਾ ਮੋਹਨ ਲਾਲ ਸ਼ਰਮਾ ਨੇ ਲੇਖਕ ਸਭਾ ਦੇ ਸਮੁੱਚੇ ਕਾਰਜਾਂ ਦੀ ਪ੍ਰਸੰਸਾ ਕੀਤੀ।ਉਹਨਾਂ ਪੰਜਾਬੀ ਬੋਲੀ ਨੂੰ ਪੰਜ ਦਰਿਆਵਾਂ ਦੀ ਹੋਂਦ ਦੱਸਦਿਆਂ ਇਸਨੂੰ ਕਿਸੇ ਇਕ ਵਿਸ਼ੇਸ਼ ਵਰਗ ਦੀ ਨਾ ਹੋਕੇ ਸਮੁੱਚੇ ਖਿੱਤੇਦੀ ਸਾਂਝੀ ਭਾਸ਼ਾ ਕਿਹਾ। ਉੱਘੇ ਸਮਾਜ ਸੇਵੀ ਅਤੇ ਬੁਲਾਰੇ ਸ. ਇਕਬਾਲ ਸਿੰਘ ਧਾਮੀ ਨੇ ਚੰਗੀ ਮਨੁੱਖੀ ਸੰਗਤ ਦੀ ਮਹਾਨਤਾਨੂੰ ਸਮਾਜਿਕ ਵਰਦਾਨ ਦੱਸਿਆ। ਉਹਨਾਂ ਆਪਣੀ ਵਿਲੱਖਣ ਕਵਿਤਾ ਸ਼ੈਲੀ ਰਾਹੀਂ ਚੜ੍ਹਦੇ/ਲਹਿੰਦੇ ਪੰਜਾਬ ਨੂੰ ਯਾਦਕਰਵਾਉਂਦਿਆਂ ਪੰਜਾਬੀ ਦੀ ਉਸਤਤ ਕੀਤੀ। ਉਹਨਾਂ ਅਨੁਸਾਰ ਅੱਜ ਵੀ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ ਦੇ ਪਸਾਰੇ ਲਈਅਸੀਂ ਹਰ ਪੰਜਾਬੀ ਦੇ ਬੂਹੇ ਤੱਕ ਅੱਪੜ ਨਹੀਂ ਸਕੇ ਹਾਂ। ਉਹਨਾਂ ਹਰ ਪੰਜਾਬੀ ਘਰ ‘ਚ ਪੰਜਾਬੀ ਬੋਲਣ ਨੂੰ ਤਰਜ਼ੀਹ ਦਿੱਤੀ।ਕਮਿਊਨਿਟੀ ਰੇਡੀਓ ਫੋਰ ਈਬੀ ਦੇ ਪੰਜਾਬੀ ਭਾਸ਼ਾ ਦੇ ਕਨਵੀਨਰ ਹਰਜੀਤ ਲਸਾੜਾ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ‘ਤੇਵਿਸ਼ੇਸ਼ ਪਰਚਾ ਪੜ੍ਹਦਿਆਂ ਪੰਜਾਬੀ ਬੋਲੀ ਦੀ ਹੋਂਦ, ਬਦਲਾਅ, ਪੈਂਤੀ, ਭਾਸ਼ਾਈ ਖ਼ਤਰੇ ਅਤੇ ਕਿਸੇ ਵੀ ਦੇਸ ਨੂੰ ਕੌਮੀ ਭਾਸ਼ਾਦੀ ਲੋੜ ਹੈ ਜਾਂ ਨਹੀਂ ਆਦਿ ਵਿਸ਼ਿਆਂ ‘ਤੇ ਚਰਚਾ ਕੀਤੀ। ਹਰਮਨਦੀਪ ਗਿੱਲ ਦਾ ਮੰਨਣਾ ਕਿ ਪੰਜਾਬੀ ਬੋਲੀ ਸਾਡੇ ਖਿੱਤੇਤੇ ਧਰਮ ਨਾਲ ਜੁੜੀ ਹੋਣ ਕਰਕੇ ਕਦੀ ਮਰ ਨਹੀਂ ਸਕਦੀ। ਸਾਨੂੰ ਸਿਰਫ਼ ਇਸਦੇ ਪਸਾਰੇ ਲਈ ਲਗਾਤਾਰ ਕਾਰਜਸ਼ੀਲਰਹਿਣ ਪਵੇਗਾ। ਉਹਨਾਂ ਅਨੁਸਾਰ ਕਿਸੇ ਖਿੱਤੇ ਦੀ ਬੋਲੀ ਦਾ ਜਿਉਂਦਾ ਰਹਿਣਾ ਉਸ ਖਿੱਤੇ ਦੀ ਉਦਯੋਗਿਕ ਤਰੱਕੀ ‘ਤੇ ਵੀਨਿਰਭਰ ਕਰਦਾ ਹੈ। ਗੁਰਦੀਪ ਜਗੇੜਾ ਦੇ ਕਾਵਿ ਸ਼ਬਦਾਂ ਨੇ ਸਮਾਂ ਬੰਨਿਆ।
ਮੁੱਖ ਮਹਿਮਾਨ ਲੇਖਕ ਗੁਰਜਿੰਦਰ ਸੰਧੂ ਨੇ ਆਪਣੇ ਲੇਖਣੀ ਪਿਛੋਕੜ ਦੇ ਤਜ਼ਰਬਿਆਂ ਨੂੰ ਵਿਸਥਾਰ ‘ਚ ਸਾਂਝਾ ਕੀਤਾ।ਉਹਨਾਂ ਭਾਸ਼ਾ ਨੂੰ ਬ੍ਰਹਮ ਦੀ ਉਪਜ ਦੱਸਿਆ। ਉਹਨਾਂ ਪੰਜਾਬੀ ਭਾਸ਼ਾ ਨੂੰ ਸੱਤਾ ਸਤਰ ਤੱਕ ਸਥਾਪਤ ਕਰਨ ਦੀ ਪ੍ਰੋੜਤਾ ਕੀਤੀ।ਉਹਨਾਂ ਕਿਸੇ ਵੀ ਭਾਸ਼ਾ ਤੋਂ ਪਹਿਲਾਂ ਉਸਦੀ ਨਸਲ ਨੂੰ ਬਚਾਉਣ ‘ਤੇ ਜ਼ੋਰ ਦਿੱਤਾ ਅਤੇ ਹਰ ਭਾਸ਼ਾ ਪ੍ਰੇਮੀ ਨੂੰ ਆਪਣੀ ਮਾਤਭਾਸ਼ਾ ‘ਤੇ ਮਾਣ ਕਰਨ ਲਈ ਪ੍ਰੇਰਿਆ। ਉਹਨਾਂ ਆਪਣੇ ਹਥਲੇ ਨਾਵਲ ਨੂੰ ਮਨੁੱਖੀ ਚੇਤਨਾ ਦੀ ਤਾਕਤ ਨਾਲ ਸਮਾਜਿਕਤਬਦੀਲੀਆਂ ਦਾ ਸ਼ੀਸ਼ਾ ਦੱਸਿਆ। ਬੈਠਕ ਦੇ ਅੰਤ ਵਿੱਚ ‘ਗਲੋਬਲ ਇੰਸਟੀਚਿਊਟ ਆਫ਼ ਐਜੂਕੇਸ਼ਨ’ ਦੇ ਡਾਇਰੈਕਟਰਜਗਦੀਪ ਸਿੰਘ ਵੱਲੋਂ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰ ਅਸੀਂ ਆਪਣੀ ਮਾਤ ਭਾਸ਼ਾ ਦਾ ਫ਼ਿਕਰ ਮਾਤਰ ਵੀਕਰਦੇ ਹਾਂ ਤਾਂ ਇਸਦਾ ਪਸਾਰਾ ਲਾਜ਼ਮੀ ਹੈ। ਉਹਨਾਂ ਸਮੂਹ ਪੰਜਾਬੀ ਲਿਖਾਰੀਆਂ ਨੂੰ ਮੌਜੂਦਾ ਸਮੇਂ ਦੀ ਪ੍ਰਸਥਿੱਤੀਆਂ ‘ਤੇ ਸੱਚੀਕਲਮ ਘਿਸਾਈ ਲਈ ਪ੍ਰੇਰਿਆ। ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਗੀਤਕਾਰ ਗੁਰਮੁੱਖ ਜੀਤ ਨੇ ਹਾਜ਼ਰੀ ਭਰੀ।