ਉਦਯੋਗਿਕ ਵਿਕਾਸ ਨੂੰ ਲੈ ਕੇ ਗੰਭੀਰ ਸਰਕਾਰ; ਕਈ ਸਕਾਰਾਤਮਕ ਕਦਮ ਚੁੱਕੇ- ਦੀਵਾਨ

ਨਿਊਯਾਰਕ/ਲੁਧਿਆਣਾ, 18 ਫਰਵਰੀ -ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਲੈ ਕੇ ਗੰਭੀਰ ਹੈ ਅਤੇ ਇਸ ਦਿਸ਼ਾ ਚ ਕਈ ਸਕਾਰਾਤਮਕ ਕਦਮ ਚੁੱਕੇ ਗਏ ਹਨ। ਉਹ ਫੋਕਲ ਪੁਆਇੰਟ ਡਾਇੰਗ ਇੰਡਸਟਰੀ ਵੱਲੋਂ ਅਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।ਦੀਵਾਨ ਨੇ ਡਾਇੰਗ ਇੰਡਸਟਰੀ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਖੇਤਰ ਨੂੰ ਉਤਸ਼ਾਹ ਦੇਣ ਵਾਸਤੇ ਕਈ ਅਹਿਮ ਕਦਮ ਚੁੱਕੇ ਗਏ ਹਨ, ਜਿਨ੍ਹਾਂ ਚ ਸੂਬੇ ਅੰਦਰ ਉਦਯੋਗ ਸਥਾਪਿਤ ਕਰਨ ਲਈ ਸਵੈ ਘੋਸ਼ਣਾ ਪੱਤਰ ਦੀ ਵਿਵਸਥਾ ਇੱਕ ਵੱਡਾ ਕਦਮ ਹੈ। ਇਸ ਨਾਲ ਉਦਯੋਗਾਂ ਨੂੰ ਇੰਸਪੈਕਟਰੀ ਰਾਜ, ਵਿਭਾਗਾਂ ਤੋਂ ਮਨਜ਼ੂਰੀਆਂ ਹਾਸਲ ਕਰਨ ਦੇ ਜੰਜਾਲ ਤੋਂ ਰਾਹਤ ਮਿਲੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਲੈ ਕੇ ਗੰਭੀਰ ਹੈ ਅਤੇ ਇਹ ਸਕਾਰਾਤਮਕ ਕਦਮ ਉਸ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ।ਇਸ ਦੌਰਾਨ ਡਾਇੰਗ ਇੰਡਸਟਰੀ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਵੀ ਰੱਖਿਆ ਗਿਆ, ਜਿਨ੍ਹਾਂ ਚ ਮੰਦੀ ਕਾਰਨ ਕਾਰੋਬਾਰ ਚ ਆਈ ਗਿਰਾਵਟ ਦਾ ਮੁੱਦਾ ਅਹਿਮ ਰਿਹਾ। ਇਸ ਤਰ੍ਹਾਂ, ਉਦਯੋਗ ਵੱਲੋਂ ਵਾਤਾਵਰਨ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਪ੍ਰਗਟਾਉਂਦਿਆਂ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਸਮਰਥਨ ਕੀਤਾ ਗਿਆ। ਜਿਸ ਦਿਸ਼ਾ ਚ ਜਲਦ ਹੀ ਸੀ.ਈ.ਟੀ.ਪੀ ਲਗਾਏ ਜਾ ਰਹੇ ਹਨ।ਸਮਾਰੋਹ ਚ ਹੋਰਨਾਂ ਤੋਂ ਇਲਾਵਾ, ਵਿਵੇਕ ਧਵਨ, ਸ੍ਰੀ ਸਤਪਾਲ ਧਵਨ, ਦਵਿੰਦਰ ਰਾਮਪਾਲ, ਪੂਰਨਿਮਾ ਧਵਨ, ਵਿਸ਼ਾਲ ਜੈਨ, ਮਨੀਤ ਜਿੰਦਲ, ਰਿਸ਼ੀ ਢੀਂਗੜਾ, ਵਿਵੇਕ ਮਾਗੋ, ਰੋਹਿਤ ਪਾਹਵਾ ਵੀ ਮੋਜੂਦ ਰਹੇ।

Install Punjabi Akhbar App

Install
×