ਪੰਜਾਬ ਸਰਕਾਰ ਦਾ ਬਜਟ ਉਦਯੋਗ ਹਿਤੈਸ਼ੀ: ਦੀਵਾਨ

ਨਿਊਯਾਰਕ/ਲੁਧਿਆਣਾ, 29 ਫਰਵਰੀ —ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬੀਤੇ ਦਿਨ ਪੰਜਾਬ ਵਿਧਾਨ ਸਭਾ ਚ ਪੇਸ਼ ਕੀਤੇ ਗਏ ਬਜਟ ਨੂੰ ਉਦਯੋਗ ਹਿਤੈਸ਼ੀ ਅਤੇ ਮੌਜੂਦਾ ਮੰਦੀ ਦੇ ਦੌਰ ਤੋਂ ਉਭਾਰਨ ਵਾਲਾ ਦੱਸਿਆ ਹੈ। ਜਾਰੀ ਇਕ ਬਿਆਨ ਚ ਦੀਵਾਨ ਨੇ ਕਿਹਾ ਕਿ ਸਰਕਾਰ ਨੇ ਸਮੇਂ ਦੀ ਲੋੜ ਅਤੇ ਲੋਕਾਂ ਤੇ ਖ਼ਾਸ ਕਰਕੇ ਉਦਯੋਗ ਜਗਤ ਦੀਆਂ ਉਮੀਦਾਂ ਮੁਤਾਬਕ ਇੱਕ ਸ਼ਾਨਦਾਰ ਦਿੱਤਾ ਹੈ। ਸੂਬੇ ਚ ਇੱਕ ਇੱਕ ਹਜ਼ਾਰ ਏਕੜ ਦੇ ਤਿੰਨ ਮੈਗਾ ਇੰਡਸਟਰੀਅਲ ਪਾਰਕ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਚ ਲੁਧਿਆਣਾ ਦੇ ਮੱਤੇਵਾੜਾ ਚ ਟੈਕਸਟਾਈਲ, ਰਾਜਪੁਰਾ ਚ ਕਲੱਸਟਰ ਅਤੇ ਬਠਿੰਡਾ ਗ੍ਰੀਨ ਇੰਡਸਟਰੀ ਸਥਾਪਤ ਕੀਤੀ ਜਾਵੇਗੀ। ਪਠਾਨਕੋਟ, ਅੰਮ੍ਰਿਤਸਰ, ਨਵਾਂ ਸ਼ਹਿਰ, ਬਟਾਲਾ, ਕੋਟਕਪੂਰਾ, ਨਾਭਾ, ਮੋਗਾ, ਸੰਗਰੂਰ, ਖੰਨਾ ਅਤੇ ਡੇਰਾਬੱਸੀ ਚ 131 ਕਰੋੜ ਰੁਪਏ ਦੀ ਲਾਗਾਤਾਰ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ਦਾ ਨਵੀਨੀਕਰਨ ਕੀਤਾ ਜਾਵੇਗਾ। ਇੱਥੋਂ ਤੱਕ ਕਿ ਸਰਕਾਰ ਵੱਲੋਂ ਨਵੀਂ ਇੰਡਸਟਰੀ ਤੋਂ ਦੋ ਸਾਲ ਤੱਕ ਸੀਐੱਲਯੂ ਨਹੀਂ ਲਿਆ ਜਾਵੇਗਾ ।ਇਸੇ ਤਰ੍ਹਾਂ, ਸੂਬੇ ਭਰ ਚ 19 ਨਵੇਂ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟਸ ਨੌਜਵਾਨਾਂ ਨੂੰ ਵੱਖ ਵੱਖ ਤਕਨੀਕੀ ਹੁਨਰ ਹਾਸਲ ਕਰਨ ਚ ਸਹਾਇਤਾ ਕਰਨਗੇ ਅਤੇ ਉਨ੍ਹਾਂ ਸਵੈ ਰੁਜ਼ਗਾਰ ਹਾਸਲ ਕਰਨ ਲਈ ਕਾਬਲ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਘਰ-ਘਰ ਰੁਜ਼ਗਾਰ ਦੇਣ ਸਬੰਧੀ ਆਪਣੇ ਵਾਅਦੇ ਤੇ ਅਟਲ ਹੈ ਅਤੇ ਕਿਸੇ ਕਾਰਨ ਸਰਕਾਰੀ ਖੇਤਰ ਚ ਰਿਟਾਇਰਮੈਂਟ ਦੀ ਉਮਰ ਦੀ ਸੀਮਾ 58 ਕੀਤੀ ਗਈ ਹੈ, ਤਾਂ ਜੋ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਚ ਵੱਧ ਤੋਂ ਵੱਧ ਮੌਕਾ ਦਿੱਤਾ ਜਾ ਸਕੇ। ਸਰਕਾਰ ਵੱਲੋਂ ਨਿਜੀ ਖੇਤਰ ਚ ਵੀ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਉਦਯੋਗਿਕ ਹਿਤੈਸ਼ੀ ਹੈ ਅਤੇ ਉਸਨੂੰ ਮੌਜੂਦਾ ਮੰਦੀ ਦੇ ਦੌਰ ਤੋਂ ਉਭਾਰਨ ਚ ਮਦਦ ਕਰੇਗਾ।

Install Punjabi Akhbar App

Install
×