ਆਸਟ੍ਰੇਲੀਆ ਵਿੱਚ ਉਜਰਤਾਂ ਵਿੱਚ ਵਾਧੇ ਦਾ ਪਹਿਲਾ ਹਫ਼ਤਾ: 4 ਲੱਖ ਤੋਂ ਵੀ ਜ਼ਿਆਦਾ ਵਰਕਰਾਂ ਨੂੰ ਹੋਣ ਜਾ ਰਿਹਾ ਫਾਇਦਾ

ਇਸੇ ਮਹੀਨੇ ਦੀ ਪਹਿਲੀ ਤਾਰੀਖ ਤੋਂ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਘੱਟ ਤੋਂ ਘੱਟ ਉਜਰਤਾਂ ਵਾਲੇ ਤਬਕੇ ਲਈ 4.6% ਦਾ ਇਜ਼ਾਫ਼ਾ, ਇਸੇ ਹਫ਼ਤੇ ਹੀ 400,000 ਵਰਕਰਾਂ ਨੂੰ ਫਾਇਦਾ ਦੇਣ ਵਾਲਾ ਹੈ ਅਤੇ ਇਸ ਵਾਰੀ ਉਨ੍ਹਾਂ ਦੀ ਪੇਅ-ਸਲਿਪ ਜ਼ਿਆਦਾ ਹੀ ਬਣੇਗੀ।
ਹਾਸਪਿਟੈਲਿਟੀ, ਟੂਰਿਜ਼ਮ ਅਤੇ ਏਵੀਏਸ਼ਨ ਵਰਗੇ ਬਹੁਤ ਸਾਰੇ ਤਬਕੇ ਅਜਿਹੇ ਹਨ ਜਿੱਥੇ ਕਿ ਵਰਕਰਾਂ ਨੂੰ ਇਸ ਇਜ਼ਾਫ਼ੇ ਕਾਰਨ ਹਰ ਹਫ਼ਤੇ 40 ਡਾਲਰਾਂ ਤੱਕ ਦਾ ਫਾਇਦਾ ਹੋ ਰਿਹਾ ਹੈ।
ਇਸਤੋਂ ਪਹਿਲਾਂ ਜੁਲਾਈ ਦੇ ਮਹੀਨੇ ਵਿੱਚ 111 ਸ਼੍ਰੇਣੀ ਦੇ ਅੰਦਰ ਆਉਣ ਵਾਲੇ ਵਰਕਰਾਂ ਨੂੰ ਸਰਕਾਰ ਵੱਲੋਂ ਉਜਰਤਾਂ ਵਿੱਚ ਵਾਧੇ ਦਾ ਤੋਹਫ਼ਾ ਦਿੱਤਾ ਗਿਆ ਸੀ।
ਦਰਅਸਲ ਇਹ ਇਜ਼ਾਫ਼ਾ -ਫੇਅਰ ਵਰਕ ਕਮਿਸ਼ਨ ਦੀ ਜੂਨ ਵਾਲੀ ਰਿਪੋਰਟ ਦੇ ਸਦਕਾ ਹੋ ਰਹੇ ਹਨ ਜਿਸ ਰਾਹੀਂ ਉਨ੍ਹਾਂ ਨੇ ਪ੍ਰਤੀ ਘੰਟਾ ਮਿਹਨਤਾਨੇ ਦਾ ਰੇਟ 20.33 ਡਾਲਰਾਂ ਤੋਂ ਵਧਾ ਕੇ 21.38 ਡਾਲਰ ਅਤੇ ਜਾਂ ਫੇਰ 812.60 ਪ੍ਰਤੀ ਹਫ਼ਤਾ ਕਰ ਦਿੱਤਾ ਸੀ।
ਇਸ ਫੈਸਲੇ ਕਾਰਨ ਦੇਸ਼ ਦੇ 2.7 ਮਿਲੀਅਨ ਤੋਂ ਵੀ ਜ਼ਿਆਦਾ ਵਰਕਰਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧੇ ਦਾ ਫਾਇਦਾ ਹੋਇਆ ਹੈ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਮੁੱਢਲੇ ਵਾਅਦਿਆਂ ਵਿੱਚ ਇਹ ਵੀ ਸ਼ਾਮਿਲ ਸੀ ਅਤੇ ਸਰਕਾਰ ਹੁਣ ਆਪਣੇ ਕੀਤੇ ਹੋਏ ਵਾਅਦੇ ਇੱਕ ਇੱਕ ਕਰਕੇ ਅਮਲ ਵਿੱਚ ਲਿਆ ਰਹੀ ਹੈ।