ਨਗਰ ਕੋਸਲ ਭੁਲੱਥ ਦੇ ਸਾਬਕਾ ਪ੍ਰਧਾਨ ਜੋਗਿੰਦਰ ਪਾਲ ਮਰਵਾਹਾ ਨੂੰ ਭਾਰੀ ਸਦਮਾ,  ਨੋਜਵਾਨ ਸਪੁੱਤਰ ਪਵਨ ਕੁਮਾਰ ਮਰਵਾਹਾ ਦਾ ਦਿਹਾਂਤ 

FullSizeRender (2)

ਨਿਊਯਾਰਕ, 27 ਜੁਲਾਈ (ਭੁਲੱਥ )— ਬਹੁਤ ਹੀ ਦੁੱਖ ਭਰੇ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਨਗਰ ਕੋਸਲ ਭੁਲੱਥ ਦੇ ਸਾਬਕਾ ਪ੍ਰਧਾਨ ਸ਼੍ਰੀ ਜੋਗਿੰਦਰ ਪਾਲ ਮਰਵਾਹਾ ਦਾ ਨੋਜਵਾਨ ਸਪੁੱਤਰ ਪਵਨ ਕੁਮਾਰ ਮਰਵਾਹਾ (43)ਸਾਲ ਦੀ ਉਮਰ ਚ’  ਸਦਾ  ਲਈ ਸਦੀਵੀ ਵਿਛੋੜਾ ਦੇ ਗਏ ਹਨ |ਅਤੇ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਅੱਜ ਜੋ ਕਿ ਮਰਵਾਹਾ ਪਰਿਵਾਰ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆਂ ਹੈ। ਉੱਥੇ ਭੁਲੱਥ ਇਲਾਕੇ ਨਾਲ ਸੰਬੰਧ ਰੱਖਣ ਵਾਲੇ ਪ੍ਰਦੇਸਾ ਵਿੱਚ ਵੱਸਦੇ ਲੋਕਾਂ ਚ’ ਸੁਣ ਕਿ ਸੋਗ ਦੀ ਲਹਿਰ ਛਾਈ ਹੈ। ਉੱਥੇ ਪਵਨ ਦਾ ਭਰ ਜਵਾਨੀ ਚ’ ਚਲੇ ਜਾਣ ਤੇ ਅਮਰੀਕਾ ਚ’ ਵੱਸਦੇ ਭੁਲੱਥ ਨਾਲ ਪਿਛੋਕੜ ਰੱਖਣ ਵਾਲੇ ਸਮੂੰਹ ਐਨ.ਆਰ.ਆਈਜ ਭਰਾਵਾਂ ਨੇ ਸਤਿਕਾਰਯੋਗ  ਸ਼੍ਰੀ ਜੋਗਿੰਦਰ ਪਾਲ ਮਰਵਾਹਾ ਸਾਬਕਾ ਪ੍ਰਧਾਨ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ ਉੱਥੇ ਸਵ: ਪਵਨ ਨੂੰ ਬਹੁਤ ਹੀ ਸਰੀਫ ਅਤੇ ਵਧੀਆ ਨਿੱਘੇ ਸੁਭਾਅ ਦੇ ਇਨਸਾਨ ਵਜੋਂ ਬਹੁਤ ਹੀ ਕਰੀਬ ਦੇਖਿਆਂ ਜੋ ਹਰ ਕਿਸੇ ਨਾਲ ਪਿਆਰ ਨਾਲ ਬੋਲਣਾ ਕਿਸੇ ਨਾਲ ਵੱਧ ਘੱਟ ਨਾਂ  ਗੱਲ ਕਰਨ ਵਾਲਾ ਇਨਸਾਨ ਸੱਦਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪ੍ਰਰਮਾਤਮਾ ਮਰਵਾਹਾ ਪਰਿਵਾਰ ਅਤੇ ਸਵ: ਪਵਨ ਕੁਮਾਰ ਮਰਵਾਹਾ ਦੇ ਸਾਕ ਸੰਬੰਧੀਆਂ ਨੂੰ  ਇੰਨਾ ਵੱਡਾ ਭਾਣਾ ਮੰਨਣ ਦਾ ਬੱਲ ਬਕਸ਼ੇ ਅਤੇ ਪਵਨ ਮਰਵਾਹਾ ਜੀ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ..

Install Punjabi Akhbar App

Install
×