ਦਿਲ ਦਾ ਦੌਰਾ ਪੈਣ ਕਾਰਨ ਭੁਲੱਥ ਦੇ ਲਾਗੇ ਪਿੰਡ ਕਮਰਾਏ ਦੇ ਪਵਨ ਕੁਮਾਰ ਦੀ ਮੌਤ

ਨਿਊਯਾਰਕ —ਬੀਤੇਂ ਦਿਨ ਨਿਊਯਾਰਕ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਰਿਚਮੰਡ ਹਿੱਲ ਵਿਖੇਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲ਼ਿਆਂ ਦੀ 71ਵੀਂ ਬਰਸੀ ਦੇ ਮੋਕੇ ਤੇ  101 ਐਵਨਿਉ ਦੇ ਲਾਗੇ ਚਾਹ ਪਕੋੜਿਆ ਦੇ ਲੰਗਰ ਦੀ ਸੇਵਾ ਚ’ ਪਕੋੜੇ ਕੱਢ ਰਹੇ ਇਕ (41) ਸਾਲਾ ਉਮਰ ਦੇ ਪਵਨ ਕੁਮਾਰ ਪੁੱਤਰ ਬਾਲ ਕ੍ਰਿਸ਼ਨ ਜਿਸ ਦਾ ਪੰਜਾਬ ਤੋ ਪਿਛੋਕੜ ਭੁਲੱਥ ਜਿਲ੍ਹਾ ਕਪੂਰਥਲਾ ਦੇ ਪਿੰਡ ਕਮਰਾਏ ਦਾ ਵਾਸੀ ਸੀ, ਦੀ ਪਕੋੜੇ ਕੱਢਦੇ ਸਮੇਂ ਅਚਨਚੇਤ ਦਿਲ ਦਾ ਦੋਰਾ ਪੈਣ ਕਾਰਨ ਮੋਤ ਹੋ ਗਈ। ਮ੍ਰਿਤਕ 7 ਕੁ ਸਾਲ ਪਹਿਲੇ ਰੋਜੀ ਰੋਟੀ ਦੀ ਭਾਲ ਚ’ ਅਮਰੀਕਾ ਆਇਆ ਸੀ ਅਤੇ ਇੱਥੇ ਆ ਕੇ ਉਹ ਸੂਗਰ ਦਾ ਮਰੀਜ਼ ਹੋ ਗਿਆ ਸੀ।  ਸੂਗਰ ਦੀ ਮਾਤਰਾ ਵੱਧ ਜਾਣ ਕਾਰਨ ਉਸ ਦੀਆ ਕਿਡਨੀਆ ਵੀ ਨਕਾਰਾ ਹੋ ਚੁੱਕੀਆਂ ਸਨ ਅਤੇ ਉਸ ਦਾ ਡਾਇਲਸਿਸ ਹੁੰਦਾ ਸੀ। ਮ੍ਰਿਤਕ ਦੋ ਬੇਟੀਆਂ ਦਾ ਬਾਪ ਸੀ ।ਨਿਊਯਾਰਕ ਚ’ ਰਹਿੰਦੇ ਸਮੂੰਹ ਪੰਜਾਬੀ ਭਾਈਚਾਰੇ ਚ’ ਉਸ ਦੀ ਮੋਤ ਦਾ ਕਾਫ਼ੀ ਸੌਗ ਹੈ।

Welcome to Punjabi Akhbar

Install Punjabi Akhbar
×
Enable Notifications    OK No thanks