ਨਿਊਜ਼ੀਲੈਂਡ ਦੇ ਇਕ ਬੀਚ ਉਤੇ ਨੇਪਾਲੀ ਵਿਦਿਆਰਥੀ ਪਵਨ ਕੁਮਾਰ ਦੀ ਲਾਸ਼ ਮਿਲੀ

NZ PIC 29 Dec-2
ਬੀਤੇ ਕੱਲ੍ਹ ਸਵੇਰੇ ਜਦੋਂ ਇਕ ਸੈਰਗਾਹ ਮਾਉਂਗਾਨੂਈ ਬੀਚ (ਨੇੜੇ ਟੌਰੰਗਾ) ਉਤੇ ਟਹਿਲ ਰਿਹਾ ਸੀ ਤਾਂ ਉਸਨੇ ਇਕ 22 ਕੁ ਸਾਲਾ ਵਿਅਕਤੀ ਦੀ ਲਾਸ਼ ਦੇਖੀ ਜੋ ਕਿ ਪਾਣੀ ਦੇ ਵਹਾਅ ਨਾਲ ਬਾਹਰ ਆਈ ਹੋਈ ਸੀ। ਪੁਲਿਸ ਨੇ ਬਾਅਦ ਵਿਚ ਉਸਦੀ ਪਛਾਣ 22 ਸਾਲਾ ਪਵਨ ਕੁਮਾਰ ਖੜਕਾ ਵਜੋਂ ਕੀਤੀ ਹੈ। ਇਹ ਨੌਜਵਾਨ ਮੂਲ ਰੂਪ ਦੇ ਵਿਚ ਕਾਠਮੰਡੂ (ਨੇਪਾਲ) ਦਾ ਵਾਸੀ ਸੀ ਅਤੇ ਇਥੇ ਪੜ੍ਹਾਈ ਦੇ ਤੌਰ ‘ਤੇ ਪਿਛਲੇ 18 ਮਹੀਨਿਆ ਤੋਂ ਆਇਆ ਹੋਇਆ ਸੀ। ਫੇਸ ਬੁੱਕ ਅਨੁਸਾਰ ਉਹ ਐਨ. ਟੀ. ਆਈ. ਕਾਲਜ ਦਾ ਹਾਸਪੀਟਲਟੀ ਮੈਨੇਜਮੈਂਟ ਦਾ ਵਿਦਿਆਰਥੀ ਸੀ। ਇਸ ਵਿਦਿਆਰਥੀ ਦੀ ਕਾਰ ਨੇੜੇ ਹੀ ਪਾਰਕ ਕੀਤੀ ਵੀ ਮਿਲੀ ਹੈ। ਪਤਾ ਲੱਗਾ ਹੈ ਕਿ ਇਹ ਰਾਤ 1 ਵਜੇ ਦੇ ਕਰੀਬ ਘਰੋਂ ਨਿਕਲਿਆ ਸੀ। ਜਦੋਂ ਉਸਦਾ ਮ੍ਰਿਤਕ ਸਰੀਰ ਮਿਲਿਆ ਤਾਂ ਉਸ ਉਤੇ ਜਿਆਦਾ ਕੱਪੜੇ ਨਹੀਂ ਸਨ।

Install Punjabi Akhbar App

Install
×