ਦੀਵਾਨ ਨੇ ਬੀਬਾ ਜਸਪ੍ਰੀਤ ਕੌਰ ਢਿੱਲੋਂ ਦੇ ਕੈਨੇਡਾ ਵਿਖੇਂ ਹੋਏ ਦਿਹਾਂਤ ਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ

ਨਿਊਯਾਰਕ/ਲੁਧਿਆਣਾ, 22 ਫਰਵਰੀ —ਉੱਘੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਸੀਨੀਅਰ ਕਾਂਗਰਸੀ ਆਗੂ ਮੇਵਾ ਸਿੰਘ ਦੇਵਤਵਾਲ ਦੀ ਨੂੰਹ, ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਸਿਆਟਲ ਦੇ ਪ੍ਰਧਾਨ ਦੇਵਿੰਦਰ ਸਿੰਘ ਦੇਵਤਵਾਲ ਦੀ ਭਾਬੀ ਜਸਵਿੰਦਰ ਸਿੰਘ ਢਿੱਲੋਂ ਦੀ ਪਤਨੀ ਜਸਪ੍ਰੀਤ ਕੌਰ ਢਿੱਲੋਂ ਦੇ ਕੈਨੇਡਾ ਚ ਦਿਹਾਂਤ ਤੇ ਗਹਿਰਾ  ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਬਾ ਜਸਪ੍ਰੀਤ ਕੋਰ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਪੀੜਤ ਸਨ।ਇਥੇ ਜਾਰੀ ਇਕ ਬਿਆਨ ਚ, ਦੀਵਾਨ ਲੁਧਿਆਣਾ ਦੇ ਪਿੰਡ ਦੇਵਤਵਾਲ ਚ’ ਸੰਬੰਧਿਤ ਉਹਨਾਂ ਦੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਜਸਪ੍ਰੀਤ ਸਿਰਫ਼ 35 ਸਾਲਾਂ ਦੇ ਸਨ। ਜਿਹੜੇ ਆਪਣੇ ਪਿੱਛੇ ਪਤੀ ਅਤੇ 10 ਸਾਲ ਦੀ ਇਕ ਬੇਟੀ ਸੇਜਲ ਨੂੰ ਛੱਡ ਗਏ ਹਨ। ਪ੍ਰਮਾਤਮਾ ਪਰਿਵਾਰ ਨੂੰ ਇਹ ਦੁੱਖ ਸਹਿਣ ਕਰਨ ਦੀ ਹਿੰਮਤ ਬਖਸ਼ੇ।ਜਸਪ੍ਰੀਤ ਕੋਰ ਢਿੱਲੋ ਦੀ ਬੇਵਕਤ ਮੋਤ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ, ਚੇਅਰਮੈਨ ਕੇਕੇ ਬਾਵਾ, ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਪ੍ਰਧਾਨ ਅਮਰਪ੍ਰੀਤ ਔਲਖ, ਆਈ.ਐਨ.ੳ.ਸੀ ਪੰਜਾਬ ਚੈਪਟਰ ਯੂਐੱਸਏ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ (ਮੁੱਲਾਂਪੁਰ ) ਸਾਬਕਾ   ਮੰਤਰੀ ਮਲਕੀਅਤ ਸਿੰਘ ਦਾਖਾ ਨੇ ਵੀ ਜਸਪ੍ਰੀਤ ਕੌਰ ਢਿੱਲੋਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਇਆ ਕੀਤਾ ਹੈ।