ਚੀਨ ਨਾਲ ਗੱਲਬਾਤ ਰਾਹੀਂ ਜਲਦ ਮਸਲਾ ਹੱਲ ਕਰੇ ਕੇਂਦਰ ਸਰਕਾਰ: ਨਬਮ ਤੁਕੀ

ਲੁਧਿਆਣਾ ਪਹੁੰਚਣ ਤੇ ਪਵਨ ਦੀਵਾਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਿਰੋਪਾ ਭੇਟ ਕਰਕੇ ਸਵਾਗਤ

ਨਿਊਯਾਰਕ/ਲੁਧਿਆਣਾ — ਚੀਨ ਵੱਲੋਂ ਭਾਰਤ ਦੇ ਅਧਿਕਾਰ ਖੇਤਰ ਚ ਪਿੰਡ ਵਸਾਉਣ ਦੀਆਂ ਖਬਰਾਂ ਵਿਚਾਲੇ ਅਰੁਣਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਨਬਮ ਤੁਕੀ ਨੇ ਕੇਂਦਰ ਸਰਕਾਰ ਨੂੰ ਗੱਲਬਾਤ ਰਾਹੀਂ ਗੁਆਂਢੀ ਦੇਸ਼ ਨਾਲ ਮਾਮਲਾ ਜਲਦ ਸੁਲਝਾਉਣ ਦੀ ਅਪੀਲ ਕੀਤੀ ਹੈ। ਤੁਕੀ ਲੁਧਿਆਣਾ ਸਥਿਤ ਇਕ ਨਿੱਜੀ ਸਮਾਰੋਹ ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਜਿਨ੍ਹਾਂ ਦਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਿਰੋਪਾ ਭੇਟ ਕਰਕੇ ਸਵਾਲ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤੁਕੀ ਨੇ ਕਿਹਾ ਕਿ ਚੀਨ ਵੱਲੋਂ ਅਕਸਰ ਭਾਰਤ ਦੇ ਸੀਮਾ ਖੇਤਰ ਚ ਘੁਸਪੈਠ ਹੁੰਦੀ ਰਹਿੰਦੀ ਹੈ।

ਜਿਸਦੇ ਵੱਲੋਂ ਭਾਰਤ ਦੇ ਇਲਾਕੇ ਚ ਪਿੰਡ ਵਸਾਉਣ ਦੀਆਂ ਖ਼ਬਰਾਂ ਵੀ ਉਨ੍ਹਾਂ ਨੂੰ ਮੀਡੀਆ ਰਾਹੀਂ ਮਿਲੀਆਂ ਹਨ। ਹਾਲਾਂਕਿ ਉਹ ਵਿਅਕਤੀਗਤ ਤੌਰ ਤੇ ਉਸ ਸਥਾਨ ਤੇ ਨਹੀਂ ਗਏ। ਪਰ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਕੇਂਦਰ ਸਰਕਾਰ ਨੂੰ ਜਲਦੀ ਤੋਂ ਜਲਦੀ ਗੱਲਬਾਤ ਰਾਹੀਂ ਇਹ ਮਾਮਲਾ ਸੁਲਝਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਆਈਟੀਬੀਪੀ ਅਤੇ ਫੌਜ ਚੀਨ ਨੂੰ ਜੁਆਬ ਦੇਣ ਅਤੇ ਉਸ ਨਾਲ ਲੱਗਦੀ ਇੱਕ ਲੰਬੀ ਸੀਮਾ ਦੀ ਰਾਖੀ ਕਰਨ ਚ ਪੂਰੀ ਤਰ੍ਹਾਂ ਨਾਲ ਕਾਬਿਲ ਹਨ, ਪਰ ਗੱਲਬਾਤ ਰਾਹੀਂ ਮਾਮਲਾ ਸੁਲਝਾ ਲਿਆ ਜਾਵੇ, ਤਾਂ ਬਿਹਤਰ ਹੋਵੇਗਾ।ਇਸ ਦੌਰਾਨ ਤੁਕੀ ਨੇ ਲੁਧਿਆਣਾ ਦੀ ਸਾਈਕਲ ਅਤੇ ਹੌਜ਼ਰੀ ਇੰਡਸਟਰੀ ਦੀ ਵੀ ਤਾਰੀਫ਼ ਕੀਤੀ, ਜਿਹੜੇ ਆਪਣੇ ਕਾਰੋਬਾਰ ਲਈ ਵਿਸ਼ਵ ਪ੍ਰਸਿੱਧ ਹਨ। ਜਿੱਥੇ ਹੋਰਨਾਂ ਤੋਂ ਇਲਾਵਾ, ਸਤਵਿੰਦਰ ਸਿੰਘ ਜਵੱਦੀ, ਰੋਹਿਤ ਪਾਹਵਾ, ਰਵਿੰਦਰ ਵਰਮਾ, ਆਜ਼ਾਦ ਸ਼ਰਮਾ, ਅਨੂਪ ਸਿੰਘ, ਚਰਨਜੀਤ ਸਿੰਘ, ਰਾਜਨ ਸ਼ਰਮਾ ਵੀ ਮੌਜੂਦ ਰਹੇ।  

Install Punjabi Akhbar App

Install
×