ਦੀਦਾਰ ਖ਼ਾਨ ਧਬਲਾਨ ਰਚਿਤ ਗੀਤ-ਸੰਗ੍ਰਹਿ ‘ਪੌਣਾਂ ਵਿਚ ਘੁਲੇ ਗੀਤ’ ਦਾ ਲੋਕ ਅਰਪਣ

1-8-12

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਗੀਤਕਾਰ ਦੀਦਾਰ ਖ਼ਾਨ ਧਬਲਾਨ ਰਚਿਤ ਪਲੇਠੇ ਗੀਤ ਸੰਗ੍ਰਹਿ ‘ਪੌਣਾਂ ਵਿਚ ਘੁਲੇ ਗੀਤ’ ਦਾ ਲੋਕ ਅਰਪਣ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਜੰਮੂ ਕਸ਼ਮੀਰ ਦੀ ਲੈਂਗੁਏਜ਼, ਆਰਟ ਐਂਡ ਕਲਚਰ ਅਕਾਦਮੀ ਦੇ ਪੰਜਾਬੀ ਰਸਾਲੇ ਸ਼ੀਰਾਜ਼ਾ’ ਦੇ ਸੰਪਾਦਕ ਸ੍ਰੀ ਪੋਪਿੰਦਰ ਸਿੰਘ ਪਾਰਸ, ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਸਭਿਆਚਾਰਕ-ਲੇਖਿਕਾ ਡਾ. ਪ੍ਰਭਸ਼ਰਨ ਕੌਰ, ਕਵੀ ਬੀ.ਐਸ.ਰਤਨ ਅਤੇ ਸਮਾਜ ਸੇਵਕ ਮਾਸਟਰ ਓਮ ਪ੍ਰਕਾਸ਼ ਸ਼ਰਮਾ ਆਦਿ ਸ਼ਾਮਿਲ ਸਨ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਜੀ ਆਇਆਂ ਕਹਿੰਦਿਆਂ ਸਭਾ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਸਾਹਿਤ ਸਭਾ ਨਾਲ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਲੇਖਕਾਂ ਦਾ ਕਾਫਲਾ ਜੁੜਦਾ ਜਾ ਰਿਹਾ ਹੈ ਜੋ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਦੀ ਨਿਸ਼ਾਨੀ ਹੈ। ਪੋਪਿੰਦਰ ਸਿੰਘ ਪਾਰਸ ਨੇ ਕਿਹਾ ਕਿ ਇਕੀਵੀਂ ਸਦੀ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਦਰਪੇਸ਼ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਡਾ. ਪਰਭਸ਼ਰਨ ਕੌਰ ਨੇ ਕਿਹਾ ਕਿ ਪੰਜਾਬੀ ਸਾਹਿਤ ਵਰਗੀਆਂ ਸੰਸਥਾਵਾਂ ਮਾਂ ਬੋਲੀ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ ਜਦੋਂ ਕਿ ਸੌ ਸਾਲਾ ਸ਼ਖਸੀਅਤ ਮਾਸਟਰ ਓਮ ਪ੍ਰਕਾਸ਼ ਸ਼ਰਮਾ ਨੇ ਆਪਣੇ ਅਨੁਭਵ ਸਾਂਝੇ ਕੀਤੇ। ਗੀਤ ਸੰਗ੍ਰਹਿ ‘ਪੌਣਾਂ ਵਿਚ ਘੁਲੇ ਗੀਤ’ ਉਪਰ ਪੇਪਰ ਪੜ੍ਹਦਿਆਂ ਉਘੇ ਵਿਦਵਾਨ ਡਾ. ਹਰਜੀਤ ਸਿੰਘ ਸੱਧਰ ਨੇ ਦੀਦਾਰ ਖ਼ਾਨ ਧਬਲਾਨ ਨੂੰ ਸਭਿਆਚਾਰਕ ਗੀਤਾਂ ਦੀ ਨਬਜ਼ ਪਛਾਣਨ ਵਾਲਾ ਗੀਤਕਾਰ ਕਿਹਾ ।ਇਸ ਦੌਰਾਨ ਧਬਲਾਨ ਨੇ ਪੁਸਤਕ ਵਿਚੋਂ ਗੀਤ ਪ੍ਰਸਤੁੱਤ ਕੀਤੇ।ਇਸ ਦੌਰਾਨ ਬਾਲ ਸਾਹਿਤ ਲੇਖਕ ਮਾਸਟਰ ਸ਼ੀਸ਼ਪਾਲ ਸਿੰਘ ਮਾਣਕਪੁਰੀ ਰਚਿਤ ਪਲੇਠਾ ਬਾਲ ਕਾਵਿ ਸੰਗ੍ਰਹਿ ਮਹਿਕਾਂ ਵੰਡਣ ਫੁੱਲ ਪਿਆਰੇ ਵੀ ਰਿਲੀਜ਼ ਕੀਤਾ ਗਿਆ। ਪਲੇਠਾ ਪ੍ਰੀਤਿਕਾ ਸ਼ਰਮਾ ਜਨਮ ਦਿਨ ਪੁਰਸਕਾਰ 2016′ ਸਰਬਜੀਤ ਕੌਰ ਜੱਸ ਨੂੰ ਪ੍ਰਦਾਨ ਕੀਤਾ ਗਿਆ।ਸਨਮਾਨ ਪੱਤਰ ਹਰਪ੍ਰੀਤ ਰਾਣਾ ਵੱਲੋਂ ਪੜ੍ਹਿਆ ਗਿਆ। ਇਸ ਸਮਾਗਮ ਵਿਚ ਪੰਜਾਬ ਦੇ ਲਗਭਗ 140 ਲਿਖਾਰੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਬੀਬੀ ਜ਼ੌਹਰੀ, ਭੁਪਿੰਦਰ ਸਿੰਘ ਆਸ਼ਟ, ਡਾ. ਰਾਜਵੰਤ ਕੌਰ ਪੰਜਾਬੀ, ਸੁਰਿੰਦਰ ਸੈਣੀ ਰੋਪੜ, ਗੁਰਚਰਨ ਸਿੰਘ ਪੱਬਾਰਾਲੀ, ਸਤਨਾਮ ਚੌਹਾਨ, ਸੁਰਿੰਦਰ ਕੌਰ ਬਾੜਾ, ਲਛਮਣ ਸਿੰਘ ਤਰੌੜਾ, ਫਤਹਿਜੀਤ ਸਿੰਘ, ਰਘਬੀਰ ਮਹਿਮੀ, ਕਿਰਨਦੀਪ ਕੌਰ ਕਰਨ, ਬਾਬੂ ਸਿੰਘ ਰੈਹਲ, ਦਵਿੰਦਰ ਪਟਿਆਲਵੀ, ਮਨਦੀਪ ਕੌਰ, ਭਾਸ਼ੋ, ਦੀਪਕ ਸ਼ਰਮਾ, ਡਾ. ਜੀ.ਐਸ.ਆਨੰਦ, ਪਰਵਿੰਦਰ ਸ਼ੋਖ, ਪ੍ਰੋ. ਸੁਭਾਸ਼ ਸ਼ਰਮਾ, ਡਾ. ਗੁਰਵਿੰਦਰ ਅਮਨ, ਜਾਵੇਦ ਅਲੀ, ਹਰਜਿੰਦਰ ਕੌਰ ਰਾਜਪੁਰਾ, ਗਾਇਕ ਸੋਨੂੰ ਵਿਰਕ, ਸੀਟਾ ਵੈਰਾਗੀ, ਪਰਮਜੀਤ ਸਿੰਘ ਸਿੱਧੂ (ਪੰਮੀ), ਸੋਹੇਲ ਖਾਨ, ਹਰਸ਼ ਕੁਮਾਰ ਹਰਸ਼, ਸੁਜਾਤਾ ਚਹਿਲ, ਜਗਪਾਲ, ਰਾਜੇਸ਼ ਸ਼ਰਮਾ, ਹੌਬੀ ਸਿੰਘ, ਨਿਤਿਸ਼ਾ, ਯੂ.ਐਸ.ਆਤਿਸ਼, ਸ੍ਰੀਮਤੀ ਰਜ਼ੀਆ ਬੇਗਮ, ਸ.ਸ.ਭੱਲਾ, ਧਰਮਿੰਦਰ ਸ਼ਾਹਿਦ, ਕ੍ਰਿਸ਼ਨ ਲਾਲ ਧੀਮਾਨ, ਐਮ.ਐਸ.ਜੱਗੀ, ਗੁਰਪ੍ਰੀਤ ਸਿੰਘ ਜਖਵਾਲੀ, ਗਜ਼ਾਦੀਨ ਪੱਬੀ, ਦਰਸ਼ਨ ਸਿੰਘ ਲਾਇਬ੍ਰੇਰੀਅਨ, ਕਰਨ ਪਰਵਾਜ਼, ਮੰਗਤ ਖ਼ਾਨ, ਸ਼ਾਮ ਸਿੰਘ ਪ੍ਰੇਮ ਆਦਿ ਸ਼ਾਮਿਲ ਹਨ।
ਇਸ ਸਮਾਗਮ ਵਿਚ ਪ੍ਰੀਤਿਕਾ ਸ਼ਰਮਾ, ਰਮਨਦੀਪ ਕੌਰ ਵਿਰਕ, ਮਨਦੀਪ ਘੱਗਾ, ਨਵਦੀਪ ਸਿੰਘ ਸਕਰੌਦੀ, ਬਬਲੂ ਘੱਗਾ, ਚਰਨ ਸਿੰਘ ਬੰਬੀਹਾ ਭਾਈ, ਗੁਰਪ੍ਰੀਤ ਸਿੰਘ ਜੰਮੂ, ਅਮਰੀਕ ਸਿੰਘ ਸਰਪੰਚ, ਰੂਪ ਖ਼ਾਨ, ਅਪਰਾਜਿਤਾ ਰਾਜਪੁਰਾ, ਰੀਤਿਕਾ ਸ਼ਰਮਾ, ਜੀਵਨ ਸ਼ਰਮਾ, ਮਹਿਨਾਜ਼ ਖ਼ਾਨ, ਜਸਪਾਲ ਰੱਖੜਾ, ਸ਼ਹਿਨਾਜ਼, ਦਾ ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ। ਇਸ ਦੌਰਾਨ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਲੋਈਆਂ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ।

Install Punjabi Akhbar App

Install
×