ਨਿਊਜ਼ੀਲੈਂਡ ‘ਚ ਪੈਟਰੋਲ ਪੰਪਾਂ ‘ਤੇ ਲੁੱਟਣ ਆਉਣ ਲੱਗੇ 11-11 ਲੁਟੇਰਿਆਂ ਦੇ ਗਰੋਹ: ਟਾਕਾਨੀਨੀ ਵਿਖੇ ਬੀਤੇ ਤੜਕੇ ਘਟੀ ਘਟਨਾ-ਕਾਮੇ ਸਹਿਮ ਵਿਚ

ਜ਼ੈਡ ਪੰਪ ਟਾਕਾਨੀਨੀ ਜਿੱਥੇ ਕਿ ਨਾਲ ਹੀ ਬਰਗਰ ਕਿੰਗ ਫੂਡ ਚੇਨ ਵੀ ਹੈ, ਵਿਖੇ ਬੀਤੇ ਤੜਕੇ 11 ਮੈਂਬਰੀਂ ਲੁਟੇਰਾ ਗਰੋਹ ਸ਼ੀਸ਼ੇ ਭੰਨ ਕੇ ਸਿਗਰਟਾਂ ਅਕੇ ਕੁਝ ਕੈਸ਼ ਚੋਰੀ ਕਰਨ ਵਿਚ ਸਫਲ ਰਿਹਾ। ਪੁਲਿਸ ਨੇ ਭਾਵੇਂ ਇਸ ਸਬੰਧ ਵਿਚ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਰਾਤ ਨੂੰ ਉਥੇ ਇਕ ਹੀ ਸੇਲਜ਼ ਐਸੋਸੀਏਟ (ਕਾਮਾ) ਕੰਮ ਕਰ ਰਿਹਾ ਸੀ। ਕੰਮ ਕਰਨ ਵਾਲਾ ਲੜਕਾ ਭਾਵੇਂ ਸੁਰੱਖਿਅਤ ਹੈ ਪਰ ਸਹਿਮ ਦੀ ਸਥਿਤੀ ਵਿਚ ਹੈ। ਉਹ ਲੁਟੇਰੇ ਤਿੰਨ ਵਾਹਨਾਂ ਦੇ ਵਿਚ ਇਥੇ ਪਹੁੰਚੇ ਉਨ੍ਹਾਂ ਸਾਹਮਣੇ ਵਾਲਾ ਸ਼ੀਸ਼ਾ ਤੋੜਨ ਦਾ ਯਤਨ ਕੀਤਾ ਪਰ ਜਦੋਂ ਨਾ ਟੁੱਟਿਆ ਤਾਂ ਉਹ ਖਿੜਕੀ ਵਾਲਾ ਛੋਟਾ ਸ਼ੀਸ਼ਾ ਤੋੜਨ ਵਿਚ ਸਫਲ ਹੋ ਗਏ। ਕੰਮ ਕਰ ਰਹੇ ਲੜਕੇ ਨੂੰ ਉਨ੍ਹਾਂ ਚੁੱਪ=ਚਾਪ ਖੜ੍ਹੇ ਰਹਿਣ ਲਈ ਕਿਹਾ ਅਤੇ ਉਹ ਸਿਗਰਟਾਂ ਅਤੇ ਨਕਦ ਲੈ ਕੇ ਫਰਾਰ ਹੋ ਗਏ। ਸ਼ੀਸ਼ਾ ਤੋੜਨ ਲਈ ਉਨ੍ਹਾਂ ਪੱਥਰ ਦੀ ਵਰਤੋਂ ਕੀਤੀ।

Install Punjabi Akhbar App

Install
×