ਪੈਟਰੋਲ ਦੀਆਂ ਕੀਮਤਾਂ ਹਰ ਰੋਜ਼ ਸ਼ਹਿਰ ਤੋਂ ਸ਼ਹਿਰ ਵੱਧ ਘੱਟ ਹੁੰਦੀਆਂ ਰਹਿੰਦੀਆਂ ਹਨ… ਕਾਰਨ?

partol150107
ਬੇਸ਼ਕ, ਪੈਟਰੋਲ ਦੀਆਂ ਕੀਮਤਾਂ ਕੱਚੇ ਤੇਲ ਦੀ ਕੀਮਤ ਤੇ ਨਿਰਭਰ ਹੁੰਦੀਆਂ ਹਨ ਪਰੰਤੂ ਇਸ ਵਿੱਚ ਕੋਈ ਹੋਰ ਵੀ ਕਾਰਨ ਸ਼ਾਮਲ ਹਨ ਜਿਸ ਕਰਕੇ ਇੱਕੋ ਸਮੇਂ ਤੇ ਸਿਡਨੀ ਨਾਲੋਂ ਡਾਰਵਿਨ ਵਿੱਚ ਇੱਕ ਮੋਟਰ ਚਾਲਕ ਨੂੰ 30 ਸੈਂਟ ਪ੍ਰਤੀ ਲਿਟਰ ਵਾਸਤੇ ਵੱਧ ਦੇਣੇ ਪੈਂਦੇ ਹਨ।

ਆਸਟ੍ਰੇਲੀਅਨ ਕੰਪੀਟਿਸ਼ਨ ਅਤੇ ਕੰਜ਼ਿਊਮਰ ਕਮਿਸ਼ਨ (ਏ.ਸੀ.ਸੀ.ਸੀ.) ਨੇ ਹੁਣੇ ਹੁਣੇ ਸਿੱਕਾ ਰਹਿਤ-ਪੈਟਰੋਲ ਦੀਆਂ ਕੀਮਤਾਂ, ਖਰਚੇ ਅਤੇ ਲਾਭਾਂ ਦੇ ਮੱਦੇ-ਨਜ਼ਰ ਇੱਕ ਰਿਪੋਰਟ ਪੇਸ਼ ਕੀਤੀ ਹੈ ਅਤੇ ਸਮੂਹ ਦੇਸ਼ ਵਿੱਚ ਕਈ ਤਰਾਂ ਦੇ ਕਾਰਨ ਅਤੇ ਭਿੰਨਤਾਵਾਂ ਸਪਸ਼ਟ ਕੀਤੀਆਂ ਹਨ।

ਪੂਰਤੀ ਅਤੇ ਮੰਗ (Supply and demand)
ਪੂਰਤੀ ਜਦੋਂ ਮੰਗ ਨਾਲੋਂ ਵੱਧ ਹੋਵੇ ਤਾਂ ਇਸ ਦਾ ਨਤੀਜਾ ਕੀਮਤਾਂ ਨੂੰ ਘਟਾ ਦਿੰਦਾ ਹੈ। ਨ.ਰ.ਮਾ. ਸਪੋਕਸਮੈਨ ਪੀਟਰ ਖੌਰੀ ਦਸਦੇ ਹਨ ਕਿ ਹੁਣੇ ਹੁਣੇ ਆਸਟ੍ਰੇਲੀਆ ਵਿੱਚ ਆਈ ਪੈਟਰੋਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਾ ਕਾਰਨ ਅੰਤਰ-ਰਾਸ਼ਟਰੀ ਕਾਰੋਬਾਰੀ ਦੇ ਹਾਲਾਤ ਤੋਂ ਇਲਾਵਾ ਅਮਰੀਕਾ ਅਤੇ ਸਾਊਦੀ ਅਰਬੀਆ ਵੱਲੋਂ ਪੈਟਰੋਲ ਦੀ ਵਾਧੂ ਸਪਲਾਈ ਵੀ ਸ਼ਾਮਲ ਹੈ।

ਡਾਲਰ ਦੀ ਕੀਮਤ (Value of the dollar)
ਅੰਤਰਰਾਸ਼ਟਰੀ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਦੀਆਂ ਕੀਮਤਾਂ ਮੁੱਖ ਤੌਰ ਤੇ ਡਾਲਰ ਤੇ ਆਧਾਰਿਤ ਹੁੰਦੀਆਂ ਹਨ ਅਤੇ ਇਸਦਾ ਉਤਾਰ ਚੜਾਓ ਵੀ ਇਨਾ੍ਹਂ ਦੀਆਂ ਕੀਮਤਾਂ ਤੇ ਅਸਰ ਕਰਦਾ ਹੈ।

ਪੈਟਰੋਲ ਦੀਆਂ ਕੀਮਤਾਂ ਦੇ ਚੱਕਰ (Petrol price cycles)
ਕੈਪੀਟਲ ਸਿਟੀਜ਼ ਵਿੱਚ ਪੈਟਰੋਲ ਦੀਆਂ ਕੀਮਤਾਂ ਦੇ ਚੱਕਰਾਂ ਵਿੱਚ ਬੜੀ ਜਲਦੀ ਉਤਰਾਅ ਚੜਾਅ ਆਉਂਦਾ ਰਹਿੰਦਾ ਹੈ ਅਤੇ ਇਹੀ ਕਾਰਨ ਹੈ ਦੇਸ਼ ਦੇ ਬਾਕੀ ਸ਼ਹਿਰਾਂ ਨੂੰ ਕੀਮਤਾਂ ਦੇ ਅੰਤਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੈਪੀਟਲ ਸਿਟੀਜ਼ ਵਿੱਚ, ਏ.ਸੀ.ਸੀ.ਸੀ. ਦੁਆਰਾ ਇਨਾ੍ਹਂ ਉਤਰਾਅ ਚੜਾਵਾਂ ਤੇ ਨਜ਼ਰ ਰੱਖੀ ਜਾਂਦੀ ਹੈ ਅਤੇ ਰਿਟੈਲਰਾਂ ਨੂੰ ਸਮੇਂ ਸਮੇਂ ਸਿਰ ਦੱਸਿਆ ਜਾਂਦਾ ਹੈ ਕਿ ਕਿਹੜੇ ਦਿਨ ਕੀਮਤਾਂ ਵਧਣਗੀਆਂ ਅਤੇ ਘਟਣਗੀਆਂ।
ਇਹੋ ਕਾਰਨ ਹੈ ਕਿ ਸਿਡਨੀ, ਮੈਲਬੋਰਨ, ਬਰਿਸਬੇਨ ਅਤੇ ਐਡਿਲਿਡ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਘਾਟਾ ਰਹਿੰਦਾ ਹੈ ਪਰ ਪਿਛਲੇ ਸਾਲ ਤਕਰੀਬਨ 13 ਤੋਂ 43 ਦਿਨ ਤੱਕ ਇਸਦੀ ਬਣਤ ਰਹਿੰਦੀ ਸੀ।
ਬਰਿਸਬੇਨ ਅਤੇ ਐਡਿਲੇਡ ਵਿੱਚ ਪੈਟਰੋਲ ਦੀ ਕੀਮਤ ਦੇ ਚਾਲੂ ਹਾਲਾਤ ਤਕਰੀਬਨ ਪਿਛਲੇ 45 ਦਿਨਾਂ ਤੋਂ ਰਹੇ ਹਨ ਅਤੇ ਨ.ਰ.ਮਾ. ਅਨੂਸਾਰ ਇਹ ਕੀਮਤ ਅੱਗੇ ਹੋਰ ਗਿਰਨ ਦੇ ਆਸਾਰ ਹਨ।

ਲੋਕਲ ਬਾਜ਼ਾਰ ਵਿੱਚ ਪ੍ਰਤੀਯੌਗਤਾ (Competition of local market)
ਐਡਿਲੇਡ, ਸਿਡਨੀ ਅਤੇ ਮੈਲਬੋਰਨ ਦੇ ਮੋਟਰ ਚਾਲਕ ਹੋਰਾਂ ਇਲਾਕਿਆਂ ਨਾਲੋਂ ਇਸ ਲਈ ਵੀ ਸਸਤਾ ਪੈਟਰੋਲ ਲੈ ਸਕਦੇ ਹਨ ਕਿਉਂਕਿ ਬਾਜ਼ਾਰ ਵਿੱਚ ਨਿਜੀ ਵਿਤਰਕ ਹੋਣ ਕਾਰਨ ਪ੍ਰਤੀਯੋਗਿਤਾ ਹੋ ਜਾਂਦੀ ਹੈ। ਪ੍ਰਤੀਯੋਗੀ ਆਪਣੇ ਲਾਭ ਦਾ ਕੁੱਝ ਹਿੱਸਾ ਘੱਟ ਕਰਕੇ ਪੈਟਰੋਲ ਵੇਚਦਾ ਹੈ ਅਤੇ ਕੀਮਤਾਂ ਵਿੱਚ ਕਮੀ ਆ ਜਾਂਦੀ ਹੈ। ਪਰੰਤੂ ਇਹ ਲਾਭ ਦੂਰ ਦੁਰਾਡੇ ਖਿਤਿਆਂ ਅਤੇ ਪੇਂਡੂ ਖਿਤਿਆਂ ਵਿੱਚ ਮਿਲਣ ਦੀ ਸੰਭਾਵਨਾ ਨਹੀਂ ਹੁੰਦੀ।

ਜਗਾ ਦਾ ਅਸਰ (Location factors)
ਵੈਸੇ ਵੀ ਪੇਂਡੂ ਖਿਤਿਆਂ ਅਤੇ ਦੂਰ ਦੁਰਾਡੇ ਦੇ ਖਿਤਿਆਂ ਵਿੱਚ ਪੈਟਰੋਲ ਦੀ ਖਪਤ ਘੱਟ ਹੋ ਜਾਂਦੀ ਹੈ ਕਿਉਂਕਿ ਉੱਥੇ ਉਪਭੋਗਤਾ ਬਹੁਤ ਹੀ ਘੱਟ ਹੁੰਦੇ ਹਨ। ਵੱਧ ਖਪਤਕਾਰੀ ਖਿਤਿਆਂ ਵਿੱਚ ਰਿਟੇਲਰਾਂ ਦੀ ਫਿਕਸਡ ਕੋਸਟ ਖਪਤ ਦੇ ਵੱਧ ਹੋਣ ਕਾਰਨ ਵੰਡੀ ਜਾਂਦੀ ਹੈ ਅਤੇ ਯੂਨਿਟ ਕੋਸਟ ਘੱਟ ਜਾਂਦੀ ਹੈ।
ਪੇਂਡੂ ਖਿਤਿਆਂ ਅਤੇ ਦੂਰ ਦੁਰਾਡੇ ਦੇ ਖਿਤਿਆਂ ਵਿੱਚ ਪੈਟਰੋਲ ਦੀ ਖਪਤ ਘੱਟ ਹੋਣ ਕਾਰਨ ਸਟਾਕ ਜਲਦੀ ਨਹੀਂ ਖਤਮ ਹੁੰਦਾ ਅਤੇ ਸਪਲਾਈ ਦੇ ਚੱਕਰਾਂ ਵਿੱਚ ਵੀ ਕਮੀ ਆਉਂਦੀ ਹੈ ਜਿਸ ਕਾਰਨ ਮੈਟਰੋਪੋਲਿਟਿਨ ਏਰੀਆ ਦੇ ਪ੍ਰਤੀਯੋਗਤਾ ਨਾਲ ਮਿਲਾਨ ਨਹੀਂ ਕੀਤਾ ਜਾ ਸਕਦਾ ਅਤੇ ਕੀਮਤ ਵਿੱਚ ਵੀ ਖੜੌਤ ਆ ਜਾਂਦੀ ਹੈ।
ਉਤਰੀ ਖੇਤਰ ਵਿਚਲੀ ਆਟੋਮੋਬਾਇਲ ਐਸੋਸਿਏਸ਼ਨ ਨੇ ਸ਼ਿਕਾਇਤ ਵੀ ਕੀਤੀ ਹੈ ਕਿ ਪੈਟਰੋਲ ਦੀਆਂ ਕੀਮਤਾਂ ਵਿੱਚ ਖੜੋਤ ਕਾਰਨ ਉਹ ਪੈਟਰੋਲ ਦੀਆਂ ਕੀਮਤਾਂ ਵਿਚਲੀ ਗਿਰਾਵਟ ਦਾ ਲਾਭ ਨਹੀਂ ਉਠਾ ਸਕਦੇ। ਐਸੋਸਿਏਸ਼ਨ ਦੇ ਜਨਰਲ ਮੈਨੇਜਰ ਈਡਨ ਬੈਲ ਨੇ ਦੱਸਿਆ ਕਿ ਐਲਿਸ ਸਪਰਿੰਗ ਵਿੱਚ ਹਾਲੇ ਵੀ 40 ਸੈਂਟ ਪ੍ਰਤੀ ਲਿਟਰ ਪੈਟਰੋਲ ਮਹਿੰਗਾ ਹੀ ਮਿਲਦਾ ਹੈ। ਇਸੇਤਰਾ੍ਹਂ ਤਸਮਾਨੀਆ ਵਿਚਲੀ ਰਾਇਲ ਆਟੋਮੋਬਾਇਲ ਕਲੱਬ ਆਫ ਤਸਮਾਨੀਆ ਵੀ ਰਾਜ ਵਿੱਚ ਮਹਿੰਗੇ ਪੈਟਰੋਲ ਦਾ ਸੰਤਾਪ ਭੋਗ ਰਿਹਾ ਹੈ।

ਇਸਤੋਂ ਇਲਾਵਾ ਜਦੋਂ ਇਨਾ੍ਹਂ ਜਗਾਵਾਂ ਤੇ ਪੈਟਰੋਲ ਸਪਲਾਈ ਕੀਤਾ ਜਾਂਦਾ ਹੈ ਤਾਂ ਇਸ ਵਿੱਚ ਹੋਰ ਕੀਮਤ ਵੀ ਜੁੜ ਜਾਂਦੀ ਹੈ ਉਹ ਹੁੰਦੀ ਹੈ ਪੈਟਰੋਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦਾ ਟਰਾਂਸਪੋਰਟ ਖਰਚ ਜੋ ਪੈਟਰੋਲ ਦੀ ਕੀਮਤ ਵਿੱਚ ਵਾਧਾ ਕਰਦਾ ਹੈ ਅਤੇ ਕੰਜ਼ਿਊਮਰ ਨੂੰ ਆਪਣੀ ਜੇਬ ਵਿੱਚੋਂ ਦੇਣਾ ਪੈਂਦਾ ਹੈ।

————– ਲੂਸੀ ਸਵੀਨੇ

Install Punjabi Akhbar App

Install
×