ਪਟਨਾ ‘ਚ ਬੰਬ ਬਣਾਉਂਦੇ ਸਮੇਂ ਹੋਇਆ ਧਮਾਕਾ, ਦੋ ਜਿੰਦਾ ਬੰਬ ਬਰਾਮਦ

887848__timerਪਟਨਾ ਦੇ ਬਹਾਦੁਰਪੁਰ ਇਲਾਕੇ ‘ਚ ਇੱਕ ਫਲੈਟ ‘ਚ ਬੰਬ ਬਣਾਉਂਦੇ ਵਕਤ ਧਮਾਕਾ ਹੋਇਆ ਹੈ। ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਫਲੈਟ ਤੋਂ ਦੋ ਟਾਈਮਰ ਬੰਬ ਤੇ ਫਲੈਟ ਦੇ ਹੇਠਾਂ ਖੜੀ ਇੱਕ ਬਾਈਕ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਬਹਾਦੁਰਪੁਰ ਇਲਾਕੇ ‘ਚ ਖ਼ਾਲੀ ਮਕਾਨ ‘ਚ ਗ਼ੈਰਕਾਨੂੰਨੀ ਰੂਪ ਤੋਂ ਬੰਬ ਬਣਾਇਆ ਜਾ ਰਿਹਾ ਸੀ, ਜਿਸ ‘ਚ ਚਾਰ ਲੋਕ ਸ਼ਾਮਿਲ ਸਨ। ਚਾਰੇ ਮੌਕੇ ਤੋਂ ਫ਼ਰਾਰ ਹੋ ਗਏ ਹਨ, ਜਿਨ੍ਹਾਂ ‘ਚੋਂ ਇੱਕ ਦੀ ਪਛਾਣ ਕਰ ਲਈ ਗਈ ਹੈ ਤੇ ਪੁਲਿਸ ਤਲਾਸ਼ ਕਰ ਰਹੀ ਹੈ। ਉੱਧਰ, ਐਨਆਈਏ ਦੀ ਟੀਮ ਅੱਜ ਘਟਨਾ ਸਥਲ ਦਾ ਮੁਆਇਨਾ ਕਰੇਗੀ। ਐਨਆਈਏ ਨੇ ਪਟਨਾ ਪੁਲਿਸ ਤੋਂ ਇਸ ਧਮਾਕੇ ਦੇ ਸੰਬੰਧ ‘ਚ ਰਿਪੋਰਟ ਮੰਗੀ ਹੈ।