ਕਰੋਨਾ ਵੈਕਸੀਨ: ….ਬਈ ਇਹ ਕੋਈ ਜਾਦੂ ਦੀ ਗੋਲੀ ਨਹੀਂ

ਏਅਰ ਨਿਊਜ਼ੀਲੈਂਡ ਦੇ ਅਮਲੇ ’ਚੋਂ ਇਕ ਦਾ ਵੈਕਸੀਨ ਲੱਗਣ ਬਾਅਦ ਪਾਜ਼ੇਟਿਵ ਆਉਣਾ ਪ੍ਰਸ਼ਨਾਂ ’ਚ
-ਮਾਹਿਰਾਂ ਨੇ ਸਮਝਾਇਆ ਕਿ ਮਹੀਨ ਬਾਅਦ 90% ਤੱਕ ਬਚਾਅ ਦੀ ਹੈ ਸੰਭਾਵਨਾ

ਆਕਲੈਂਡ, 8 ਮਾਰਚ, 2020:-ਏਅਰ ਨਿਊਜ਼ੀਲੈਂਡ ਦਾ ਇਕ ਜਹਾਜ਼ ਜੋ ਕਿ 28 ਫਰਵਰੀ ਨੂੰ ਟੋਕੀਓ ਤੋਂ ਔਕਲੈਂਡ ਆਇਆ ਸੀ, ਉਸਦੇ ਅਮਲੇ ਵਿਚੋਂ ਇਕ ਨੂੰ ਬੀਤੇ ਕੱਲ੍ਹ ਕਰੋਨਾ ਪਾਜੇਟਿਵ ਪਾਇਆ ਗਿਆ। ਫਲਾਈਟ ਪਹੁੰਚਣ ਤੋਂ ਬਾਅਦ ਪਹਿਲਾ ਟੈਸਟ ਉਸਦਾ ਨੈਗੇਟਿਵ ਆਇਆ ਸੀ ਪਰ ਹਫਤਾਵਾਰੀ ਹੋਏ ਦੂਜੇ ਟੈਸਟ ਦੇ ਵਿਚ ਉਹ ਪਾਜੇਟਿਵ ਆ ਗਿਆ ਸੀ। ਅਮਲੇ ਦੇ ਇਸ ਮੈਂਬਰ ਨੂੰ 3 ਮਾਰਚ ਨੂੰ ਵੈਕਸੀਨ ਦਾ ਟੀਕਾ ਲੱਗਿਆ ਸੀ, ਪਰ ਇਸਦੇ ਬਾਵਜੂਦ ਉਸਦਾ ਚੌਥੇ ਦਿਨ ਪਾਜੇਟਿਵ ਆਉਣਾ ਕਈ ਦੇ ਮਨਾਂ ਵਿਚ ਇਹ ਪ੍ਰਸ਼ਨ ਕਰ ਗਿਆ ਹੈ ਕਿ ਟੀਕਾ ਲੱਗਣ ਬਾਅਦ ਤਾਂ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਇਸ ਸਬੰਧੀ ਸਿਹਤ ਮਾਹਿਰਾਂ ਨੇ ਆਪਣੀ ਰਾਏ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਵੈਕਸੀਨ ਦਾ ਟੀਕਾ ਤੁਰੰਤ ਆਪਣਾ ਅਸਰ ਨਹੀਂ ਵਿਖਾਉਂਦਾ। ਟੀਕਾ ਲੱਗਣ ਦੇ 12ਵੇਂ ਦਿਨ ਸਰੀਰ ਦੇ ਅੰਦਰ ਰੋਗ ਪ੍ਰਤੀਰੋਧਕ ਸ਼ਕਤੀ (ਤੱਤ) ਪੈਦਾ ਹੋਣੇ ਸ਼ੁਰੂ ਹੁੰਦੇ ਹਨ। 21ਵੇਂ ਦਿਨ ਦੂਜਾ ਟੀਕਾ ਲੱਗਣ ਦੇ ਬਾਅਦ ਇਹ ਰੋਗ ਪ੍ਰਤੀਰੋਧਕ ਤੱਤਾਂ ਨੂੰ ਦੁਬਾਰਾ ਬੱਲ ਮਿਲਦਾ ਹੈ ਅਤੇ ਉਸਤੋਂ ਇਕ ਹਫਤੇ ਯਾਨਿ ਕਿ 28ਵੇਂ ਦਿਨ ਸਰੀਰ ਦੇ ਅੰਦਰ ਕਰੋਨਾ ਵਾਇਰਸ ਦੇ ਨਾਲ ਲੜਨ ਵਾਲੀ ਸ਼ਕਤੀ ਪੈਦਾ ਹੋ ਜਾਂਦੀ ਹੈ। ਮਾਹਿਰਾਂ ਅਨੁਸਾਰ ਟੀਕਾਕਰਣ ਬਾਅਦ ਸਰੀਰ 90% ਤੱਕ ਕਰੋਨਾ ਵਾਇਰਸ ਦੇ ਨਾਲ ਮੁਕਾਬਲਾ ਕਰਨ ਦੇ ਸਮਰੱਥ ਹੋ ਜਾਂਦਾ ਹੈ।
ਮਹਿਰਾਂ ਨੇ ਕਿਹਾ ਕਿ ਵੈਕਸੀਨ ਕੋਈ ਜਾਦੂ ਦੀ ਗੋਲੀ ਨਹੀਂ ਹੈ ਕਿ ਜਾਂਦਿਆ ਹੀ ਅਸਰ ਕਰ ਦੇਵੇ। ਵੈਕਸੀਨ ਲੱਗਣ ਦੇ ਬਾਅਦ ਹਰ ਇਕ ਨੂੰ ਘੱਟੋ-ਘੱਟ 28 ਦਿਨ ਤੱਕ ਦੀ ਇਸ ਗੱਲ ਦੀ ਉਡੀਕ ਕਰਨੀ ਹੋਏਗੀ ਉਸਦੇ ਸਰੀਰ ਅੰਦਰ ਰੋਗ ਪ੍ਰਤੀਰੋਧਕ ਸ਼ਕਤੀ ਪੈਦਾ ਹੋ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਰੋਨਾ ਦਾ ਟੀਕਾ ਲੱਗਣ ਬਾਅਦ ਜੇਕਰ ਕਰੋਨਾ ਹੋ ਵੀ ਜਾਵੇ ਤਾਂ ਉਹ ਬਿਨਾਂ ਟੀਕਾ ਲੱਗਿਆਂ ਵਾਲਿਆਂ ਤੋਂ ਕਿਤੇ ਘੱਟ ਨੁਕਸਾਨ ਦਾਇਕ ਹੋਵੇਗਾ।

Install Punjabi Akhbar App

Install
×