ਪਟੇਲ ਰਾਖਵਾਂਕਰਨ ਅੰਦੋਲਨ- ਗੁਜਰਾਤ ਦੇ ਬਨਾਸਕਾਂਠਾ ‘ਚ ਪੁਲਿਸ ਗੋਲੀਬਾਰੀ ‘ਚ ਹੁਣ ਤੱਕ ਤਿੰਨ ਮੌਤਾਂ

suratਗੁਜਰਾਤ ਦੇ ਅਹਿਮਦਾਬਾਦ ‘ਚ ਪ੍ਰਦਰਸ਼ਨ ਹਿੰਸਕ ਰੂਪ ਲੈਂਦਾ ਜਾ ਰਿਹਾ ਹੈ। ਹਾਲਾਤਾਂ ਨੂੰ ਕਾਬੂ ‘ਚ ਲਿਆਉਣ ਲਈ ਸੈਨਾ ਨੂੰ ਬੁਲਾਇਆ ਗਿਆ। ਬਨਾਸਕਾਂਠਾ ‘ਚ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਗੋਲੀਬਾਰੀ ਕੀਤੀ। ਜਿਸ ‘ਚ ਇਕ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਹਨ। ਜਦਕਿ ਹੁਣ ਤੱਕ ਕੁਲ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ‘ਚ ਦੋ ਮੰਗਲਵਾਰ ਨੂੰ ਹੋਈ ਹਿੰਸਾ ‘ਚ ਜ਼ਖਮੀ ਹੋਏ ਸਨ ਜਿਨ੍ਹਾਂ ਨੇ ਅੱਜ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅਹਿਮਦਾਬਾਦ ‘ਚ ਸੈਨਾ ਨੂੰ ਬੁਲਾ ਲਿਆ ਗਿਆ ਹੈ ਤੇ ਸੈਨਾ ਜਲਦ ਹੀ ਫਲੈਗ ਮਾਰਚ ਕਰੇਗੀ। ਸੂਰਤ ‘ਚ ਸਥਿਤੀ ‘ਤੇ ਨਿਯੰਤਰਨ ਕਰਨ ਲਈ ਜਹਾਜ ਰਾਹੀਂ ਆਰ.ਏ.ਐਫ. ਦੀ ਟੁਕੜੀ ਭੇਜੀ ਗਈ ਹੈ।