“ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਅੜੀਅਲ ਰਵੱਈਏ ਕਾਰਨ, ਕਾਫੀ ਤਾਦਾਦ ਵਿੱਚ ਪਾਸਪੋਰਟ ਪ੍ਰੋਸੈਸਿੰਗ ਦੀਆਂ ਅਰਜ਼ੀਆਂ ਜਮਾਂ ਹੋ ਗਈਆਂ ਹਨ ਅਤੇ ਅਸੀਂ ਹੁਣ ਇਨ੍ਹਾਂ ਅਰਜ਼ੀਆਂ ਨੂੰ ਹੋਲੀ ਹੋਲੀ ਪ੍ਰੋਸੈਸ ਕਰਕੇ ਕੰਮ ਘਟਾਉਣਾ ਸ਼ੁਰੂ ਕਰ ਦਿੱਤਾ ਹੈ….” -ਇਹ ਵਿਚਾਰ ਸਹਾਇਕ ਮੰਤੀ (ਵਿਦੇਸ਼ ਮਾਮਲੇ) -ਟਿਮ ਵਾਟਸ ਨੇ ਜਾਹਿਰ ਕੀਤੇ ਅਤੇ ਕਿਹਾ ਕਿ ਇਸ ਕੰਮ ਵਾਸਤੇ 250 ਦੀ ਗਿਣਤੀ ਵਿੱਚ ਵਾਧੂ ਸਟਾਫ ਲਗਾਇਆ ਜਾ ਰਿਹਾ ਹੈ ਅਤੇ ਅਗਲੇ 6 ਹਫ਼ਤਿਆਂ ਵਿੱਚ ਗੱਡੀ ਲੀਹਾਂ ਤੇ ਆ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਕਿਉਂਕਿ ਦੇਸ਼ ਦੇ ਬਾਰਡਰ, ਕਰੋਨਾ ਕਾਲ ਕਾਰਨ ਬੰਦ ਸਨ ਅਤੇ ਹੁਣ ਹੀ ਖੁੱਲ੍ਹੇ ਹਨ ਤਾਂ ਹਰ ਕਿਸੇ ਨੂੰ ਹੀ ਜਲਦੀ ਹੈ ਕਿ ਉਹ ਆਪਣੇ ਪਿਆਰਿਆਂ ਨੂੰ ਮਿਲਣ ਵਾਸਤੇ ਛੇਤੀ ਤੋਂ ਛੇਤੀ ਜਾ ਸਕੇ। ਇਸ ਲਈ ਅਰਜ਼ੀਆਂ ਕਾਫੀ ਵੱਡੀ ਤਾਦਾਦ ਵਿੱਚ ਵੀ ਆ ਰਹੀਆਂ ਹਨ। ਕਰੋਨਾ ਕਾਲ ਤੋਂ ਪਹਿਲਾਂ ਅਜਿਹੀਆਂ ਅਰਜ਼ੀਆਂ ਤਕਰੀਬਨ 9000 ਦੀ ਗਿਣਤੀ ਪ੍ਰਤੀ ਦਿਨ ਆਇਆ ਕਰਦੀਆਂ ਸਨ ਜੋ ਕਿ ਹੁਣ ਵੱਧ ਕੇ 16,400 ਤੱਕ ਪਹੁੰਚ ਗਈਆਂ ਹਨ।