ਆਸਟ੍ਰੇਲੀਆਈ ਸਰਕਾਰ ਨੇ ਚੀਨ ਤੋ ਪਰਤਣ ਵਾਲੇ ਨਾਗਰਿਕਾਂ ਨੂੰ 14 ਦਿਨਾਂ ਲਈ ਕ੍ਰਿਸਮਸ ਟਾਪੂ ‘ਤੇ ਜਾਂਚ ਲਈ ਰੱਖਣ ਦਾ ਫੈਸਲਾ

ਬ੍ਰਿਸਬੇਨ – ਚੀਨ ‘ਚ ਜਾਨਲੇਵਾ ਕੋਰੋਨਾਵਾਇਰਸ ਦੇ ਮਾਰ ਨੂੰ ਦੇਖਦਿਆਂ
ਆਸਟ੍ਰੇਲੀਆਈ ਸਰਕਾਰ ਨੇ ਚੀਨ ਦੇ ਹੁਬੇਈ ਪ੍ਰਾਂਤ ਵਿੱਚ ਫਸੇ ਆਸਟਰੇਲੀਆਈ ਨਾਗਰਿਕਾਂ ਦੀ ਦੇਸ਼ ਵਾਪਸੀ ਦੀ ਮੁਹਿੰਮ ‘ਚ ਤੇਜ਼ੀ ਲਿਆਉਣ ਲਈ , ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਬੁੱਧਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਦੇ ਸਹਿਯੋਗ ਨਾਲ ਰਾਹਤ ਕਾਰਜ ਅਭਿਆਨ ਲਈ ਕ੍ਰਿਸਮਸ ਆਈਲੈਂਡ ‘ਤੇ ਅਲੱਗ ਜ਼ੋਨ ਸਥਾਪਤ ਕਰ ਰਹੀ ਹੈ ਜਿਥੇ ਯਾਤਰੀਆ ਦੀ ਸਿਹਤ ਜਾਂਚ ਲਈ 14 ਦਿਨਾਂ ਲਈ ਇਸ ਟਾਪੂ‘ ਤੇ ਰੱਖਿਆ ਜਾਵੇਗਾ ਅਤੇ ਜਰੂਰੀ ਟੈਸਟ ਕੀਤੇ ਜਾਣਗੇ। “ ਕ੍ਰਿਸਮਸ ਟਾਪੂ ‘ਤੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਰੱਖਣ ਦਾ ਵਿਰੋਧ ਵੀ ਹੋ ਰਿਹਾ ਹੈ, ਕਿਉਂਕਿ ਗੈਰ-ਕਾਨੂੰਨੀ ਢੰਗ ਨਾਲ ਆਸਟ੍ਰੇਲੀਆ ਆਉਣ ਵਾਲੇ ਵਿਦੇਸ਼ੀ ਲੋਕਾਂ ਇਥੇ ਰੱਖਿਆ ਜਾਂਦਾ ਹੈ। ਮੌਰੀਸਨ ਨੇ ਕਿਹਾ ਕਿ ਅਸੀਂ ਗਰੰਟੀ ਨਹੀਂ ਦੇ ਸਕਦੇ ਕਿ ਇਹ ਕਾਰਜ ਕਿੰਨਾ ਸਫਲ ਹੋਵੇਗਾ ,”। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਰਾਸ਼ਟਰੀ ਭੰਡਾਰ ਵਿੱਚੋਂ 10 ਲੱਖ ਮਾਸਕ ਜਾਰੀ ਕਰੇਗੀ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੈਰੀਸ ਪੇਨੇ ਨੇ ਕਿਹਾ, “ਅਸੀਂ ਸਮਝਦੇ ਹਾਂ, ਡੀ.ਐਫ.ਏ.ਟੀ. ਕੌਂਸਲਰ ਐਮਰਜੈਂਸੀ ਲਾਈਨ ਤੋਂ, 600 ਤੋਂ ਵੱਧ ਆਸਟ੍ਰੇਲੀਆਈ ਲੋਕ ਸਲਾਹ ਜਾਂ ਸਹਾਇਤਾ ਲਈ ਹੁਬੇਈ ਪ੍ਰਾਂਤ ਵਿੱਚ ਰਜਿਸਟਰ ਹੋਏ ਹਨ।” ਚੀਨ ਵਿੱਚ ਕੋਰੋਨਾਵਾਇਰਸ ਤੋ ਪੀੜਤ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 170 ਦੇ ਕਰੀਬ ਪੁੱਜ ਗਈ ਹੈ, ਅਤੇ 7,711 ਪੀੜਤ ਲੋਕਾਂ ਦੀ ਇਸ ਭਿਆਨਕ ਬਿਮਾਰੀ ਨਾਲ ਖਬਰ ਲਿਖੇ ਜਾਣ ਤੱਕ ਪੁਸ਼ਟੀ ਕੀਤੀ ਗਈ ਹੈ।