ਪਾਰਟੀਆਂ ਦੀ ਜਾਇਦਾਦ ਦਾ ਬਿਓਰਾ ਵੈਬਸਾਈਟਾਂ ‘ਤੇ ਪਾਇਆ ਜਾਵੇ- ਸੀ.ਆਈ.ਸੀ.

ਕੇਂਦਰੀ ਸੂਚਨਾ ਕਮਿਸ਼ਨ ਨੇ ਸ਼ਹਿਰੀ ਵਿਕਾਸ ਮੰਤਰਾਲਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਿਆਸੀ ਦਲਾਂ ਨੂੰ ਵੰਡ ਕੀਤੀ ਗਈ ਜ਼ਮੀਨ ਅਤੇ ਬੰਗਲਿਆਂ ਨਾਲ ਜੁੜੇ ਸਾਰੇ ਰਿਕਾਰਡਾਂ ਨੂੰ ਸਰਵਜਨਕ ਕਰੇ ਅਤੇ ਇਨ੍ਹਾਂ ਵਿਚੋਂ ਜੁੜੀਆਂ ਜਾਣਕਾਰੀਆਂ ਨੂੰ ਆਪਣੀ ਵੈੱਬਸਾਈਟ ‘ਤੇ ਪਾਇਆ ਜਾਵੇ। ਕਮਿਸ਼ਨ ਨੇ ਮੰਤਰਾਲਾ ਨੂੰ ਇਹ ਵੀ ਆਦੇਸ਼ ਦਿੱਤਾ ਹੈ ਕਿ ਉਹ ਰਾਜਦ ਦੇ ਮੁੱਖ ਦਫਤਰ ਦਾ ਨਾਮ ਰਾਬੜੀ ਭਵਨ ਕਰਨ ਨਾਲ ਸਬੰਧਤ ਸਵਾਲਾਂ ਨੂੰ ਲਾਲੂ ਪ੍ਰਸਾਦ ਦੀ ਅਗਵਾਈ ਵਾਲੇ ਸਿਆਸੀ ਦਲ ਕੋਲ ਭੇਜ ਦੇਣ। ਸੂਚਨਾ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨ ਕੇਂਦਰੀ ਜਨ ਸੂਚਨਾ ਅਧਿਕਾਰੀ ਨੂੰ ਨਿਰਦੇਸ਼ ਦਿੰਦਾ ਹੈ ਕਿ ਉਹ ਸਾਰੇ ਰਜਿਸਟਰਡ ਦਲਾਂ ਦੇ ਸਾਰੇ ਦਸਤਾਵੇਜ਼ਾਂ, ਪੱਤਰਚਾਰਾਂ, ਦਿਸ਼ਾ ਨਿਰਦੇਸ਼ਾਂ ਅਤੇ ਸਕਰੂਲਰਾਂ ਨੂੰ ਇਹ ਆਦੇਸ਼ ਮਿਲਣ ਦੇ ਚਾਰ ਹਫਤਿਆਂ ਦੇ ਅੰਦਰ ਸਬੰਧਤ ਅਥਾਰਿਟੀ (ਸ਼ਹਿਰੀ ਵਿਕਾਸ ਮੰਤਰਾਲਾ) ਦੀ ਵੈੱਬਸਾਈਟ ‘ਤੇ ਪਾਉਣ ਅਤੇ ਕਮਿਸ਼ਨ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ। ਇਹ ਮਾਮਲਾ ਦਰਅਸਲ ਕਾਰਜ ਕਰਤਾ ਸੁਭਾਸ਼ ਅਗਰਵਾਲ ਦੁਆਰਾ ਉਠਾਏ ਗਏ ਸਵਾਲਾਂ ਨਾਲ ਜੁੜਿਆ ਹੈ ਅਗਰਵਾਲ ਮੰਤਰਾਲਾ ਤੋਂ ਰਾਓਸ ਐਵਿਨਿਊ ਸਥਿਤ ਰਾਸ਼ਟਰੀ ਜਨਤਾ ਦਲ ਦੇ ਮੁੱਖ ਦਫਤਰ ਦਾ ਨਾਮ ਰਾਬੜੀ ਭਵਨ ਕੀਤੇ ਜਾਣ ਬਾਰੇ ‘ਚ ਜਾਣਨਾ ਚਾਹੁੰਦੇ ਸਨ।