ਪਟਿਆਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਆ ਗਏ ਹਨ ਤੇ ਇਥੋਂ ਕਾਗਰਸੀ ਦੀ ਪ੍ਰਨੀਤ ਕੌਰ ਚੋਣ ਜਿੱਤ ਗਏ ਹਨ। ਪਟਿਆਲਾ ਤੇ ਤਲਵੰਡੀ ਸਾਬੋ ਦੀਆਂ ਸੀਟਾਂ ‘ਤੇ 21 ਅਗਸਤ ਨੂੰ ਵੋਟਾਂ ਪਈਆਂ ਸਨ। ਉਧਰ ਤਲਵੰਡੀ ਸਾਬੋ ਹਲਕੇ ਦੀਆਂ ਵੋਟਾਂ ਦੀ ਗਿਣਤੀ ਦਸਮੇਸ਼ ਪਬਲਿਕ ਸਕੂਲ ‘ਚ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ। ਪਟਿਆਲਾ ਹਲਕੇ ‘ਚ ਕੁਲ 8 ਉਮੀਦਵਾਰ ਹਨ। ਕਾਂਗਰਸ ਵੱਲੋਂ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਚੋਣ ਮੈਦਾਨ ‘ਚ ਹਨ ਤੇ ਉਨ੍ਹਾਂ ਦਾ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਗਵਾਨ ਦਾਸ ਤੇ ਆਮ ਆਦਮੀ ਪਾਰਟੀ ਵੱਲੋਂ ਹਰਜੀਤ ਸਿੰਘ ਨਾਲ ਸੀ। ਇਹ ਸੀਟ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਜਿੱਤੀ ਸੀ, ਦੇ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ।