ਜਿੱਤਣੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ-ਤਿਆਰੀਆਂ ਸ਼ੁਰੂ: ਮਹਾਰਾਣੀ ਪ੍ਰਨੀਤ ਕੌਰ ਅਗਲੇ ਹਫਤੇ 6 ਦਿਨਾਂ ਦੌਰੇ ਉਤੇ ਆਉਣਗੇ ਨਿਊਜ਼ੀਲੈਂਡ

NZ PIC 19 March-2ਪੰਜਾਬ ਦੇ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਅਜੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਪਰ ਸਾਰੀਆਂ ਪਾਰਟੀਆਂ ਨੇ ਆਪਣਾ ਪ੍ਰਚਾਰ ਅਤੇ ਵਿਦੇਸ਼ੀ ਦੌਰੇ ਪਹਿਲਾਂ ਹੀ ਵਧਾ ਦਿੱਤੇ ਹਨ ਤਾਂ ਕਿ ਪਾਰਟੀ ਵਰਕਰਾਂ ਅਤੇ ਉਨ੍ਹਾਂ ਦੀਆਂ ਪੰਜਾਬ ਦੀਆਂ ਵੋਟਾਂ ਨੂੰ ਆਪਣੇ ਵੱਲ ਖਿਚਿਆ ਜਾ ਸਕੇ। ਇੰਡੀਅਨ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਇਕਾਈ ਦੇ ਪ੍ਰਧਾਨ ਨੇ ਜਾਰੀ ਜਾਣਕਾਰੀ ਵਿਚ ਦੱਸਿਆ ਕਿ ਮਹਾਰਾਣੀ ਪ੍ਰਨੀਤ ਕੌਰ ਜੋ ਕਿ ਸਾਬਕਾ ਵਿਦੇਸ਼ ਮੰਤਰੀ ਭਾਰਤ ਸਰਕਾਰ ਵੀ ਰਹਿ ਚੁੱਕੇ ਹਨ, ਅਗਲੇ ਹਫਤੇ 26 ਮਾਰਚ ਚੋਂ 31 ਮਾਰਚ ਤੱਕ ਨਿਊਜ਼ੀਲੈਂਡ ਦੌਰੇ ਉਤੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਆਸਟਰੇਲੀਆ ਵੀ ਜਾਣਗੇ। ਨਿਊਜ਼ੀਲੈਂਡ ਦੇ ਵਿਚ ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ ਉਥੇ ਉਹ ਕਈ ਜਨਤਕ ਸਮਾਗਮਾਂ ਦੇ ਵਿਚ ਸ਼ਿਰਕਤ ਕਰਨਗੇ। ਉਨ੍ਹਾਂ ਦੇ ਨਾਲ ਚਰਨਜੀਤ ਸਿੰਘ ਚੰਨੀ (ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਚਮਕੌਰ ਸਾਹਿਬ) ਅਤੇ ਕਰਨ ਕੌਰ ਬਰਾੜ (ਵਿਧਾਇਕਾ ਮੁਕਤਸਰ) ਵੀ ਆ ਰਹੇ ਹਨ। ਆਪਣੇ ਦੌਰੇ ਸਬੰਧੀ ਉਨ੍ਹਾਂ ਸ. ਚੀਮਾ ਨਾਲ ਰਾਬਤਾ ਵੀ ਕਾਇਮ ਕੀਤਾ ਹੋਇਆ ਹੈ ਅਤੇ ਕੁਝ ਹੋਰ ਵਰਕਰ ਵੀ ਤਿਆਰੀਆਂ ਕਰ ਰਹੇ ਹਨ। 

Welcome to Punjabi Akhbar

Install Punjabi Akhbar
×