ਗੁਰਜੀਤ ਸਿੰਘ ਔਜਲਾ ਲੋਕ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਨਗੇ ਪ੍ਰਣਾਮ ਸਿੰਘ ਹੇਅਰ

news kohli 190408 aujla historical win

ਕਾਂਗਰਸ ਹਾਈ ਕਮਾਂਡ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋ ਲੋਕਾ ਦੇ ਹਰਮਨ ਪਿਆਰੇ ਮਿਹਨਤੀ ਨੌਜ਼ਵਾਨ ਆਗੂ ਅਤੇ ਮੌਜੂਦਾ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੂੰ ਦੁਬਾਰਾ ਟਿਕਟ ਦੇ ਕੇ ਜੋ ਭਰੋਸਾ ਜਤਾਇਆ ਹੈ। ਉਸ ਨਾਲ ਵਿਦੇਸ਼ਾ ਵਿੱਚ ਬੈਠੇ ਉਨ੍ਹਾਂ ਦੇ ਸਮਰਥਕਾ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਦੇ ਸਮਰਥਕਾਂ ਵਲੋਂ ਔਜਲਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਜਿਸ ਸਬੰਧੀ ਇਕ ਵਿਸ਼ੇਸ਼ ਮੀਟਿੰਗ ਰੈਡ ਰਾਕਟ ਬ੍ਰਿਸਬੇਨ ਵਿਖੇ ਕੀਤੀ ਗਈ। ਇਹ ਮੀਟਿੰਗ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉੱਘੇ ਰੀਅਲ ਇਸਟੇਟ ਤੇ ਕਾਰੋਬਾਰੀ ਰੈਡ ਰਾਕਟ ਦੇ ਮਾਲਿਕ ਪ੍ਰਣਾਮ ਹੇਅਰ ਹੇਅਰ ਨੇ ਦੱਸਿਆ ਕਿ ਸ. ਗੁਰਜੀਤ ਸਿੰਘ ਔਜਲਾ ਲੋਕਾਂ ਨਾਲ ਜ਼ਮੀਨੀ ਪੱਧਰ ਤੇ ਜੁੜੇ ਹੋਏ ਆਗੂ ਹਨ। ਉਨ੍ਹਾਂ ਸੰਸਦੀ ਕਾਰਜਕਾਲ ਦੌਰਾਨ ਅੰਮ੍ਰਿਤਸਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਉਪਰਾਲੇ ਕਰਦਿਆਂ ਹਸਪਤਾਲਾਂ ਵਿੱਚ ਬੇਹਤਰ ਸਿਹਤ ਸਹੂਲਤਾ ਮੁਹੱਇਆ ਕਰਵਾਉਣਾ, ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਸਿੱਧੀਆਂ ਫਲਾਈਟਾਂ ਦੇ ਵਾਧੇ ਲਈ ਨਿਰੰਤਰ ਉਪਰਾਲੇ ਕਰਨਾ, ਸਰਹੱਦੀ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾ ਨੂੰ ਜਿਸ ਤਰ੍ਹਾਂ ਹੱਲ ਕਰਨ ਲਈ ਔਜਲਾ ਨੇ ਦਿਨ-ਰਾਤ ਯਤਨ ਕੀਤੇ ਹਨ।

news kohli 190408 aujla historical win 002
(ਉੱਘੇ ਰੀਅਲ ਇਸਟੇਟ ਤੇ ਕਾਰੋਬਾਰੀ ਪ੍ਰਣਾਮ ਸਿੰਘ ਹੇਅਰ, ਗੁਰਪ੍ਰੀਤ ਸਿੰਘ ਬੱਲ ਤੇ ਮਾਝਾ ਯੂੱਥ ਕਲੱਬ ਬ੍ਰਿਸਬੇਨ ਦੇ ਸਮੂੰਹ ਮੈਂਬਰ)

ਹੁਣ ਅੰਮ੍ਰਿਤਸਰ ਹਲਕੇ ਦੇ ਲੋਕ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ। ਇਸ ਮੌਕੇ ਮਾਝਾ ਯੂਥ ਕਲੱਬ ਦੇ ਮੈਂਬਰਾਂ ਵੱਲੋਂ ਵੀ ਸਿਆਸੀ ਪਾਰਟੀ ਬਾਜ਼ੀ ਤੋ ਉੱਪਰ ਉੱਠ ਕੇ ਸ. ਗੁਰਜੀਤ ਸਿੰਘ ਵਲੋਂ ਅੰਮ੍ਰਿਤਸਰ ਹਲਕੇ ਦੇ ਕੀਤੇ ਜਾ ਰਹੇ ਸਰਬਪੱਖੀ ਵਿਕਾਸ ਕਾਰਜਾ ਲਈ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਲਈ ਪੂਰਨ ਸਮਰਥਨ ਕੀਤਾ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਸੀਨੀਅਰ ਕਾਂਗਰਸੀ ਆਗੂ ਅਵਨਿੰਦਰ ਸਿੰਘ ਲਾਲੀ, ਸਤਪਾਲ ਸਿੰਘ ਕੂੰਨਰ, ਗੁਰਪ੍ਰੀਤ ਸਿੰਘ ਬੱਲ, ਸੁੱਖਦੇਵ ਸਿੰਘ ਵਿਰਕ, ਬਲਰਾਜ ਸਿੰਘ ਸੰਧੂ, ਸਰਵਣ ਸਿੰਘ, ਜੱਗਾ ਵੜੈਚ, ਰਣਜੀਤ ਸਿੰਘ ਗਿੱਲ, ਸਾਬ ਛੀਨਾ, ਅਜੈ ਬੋਪਾਰਾਏ, ਜਤਿੰਦਰ ਖਹਿਰਾ, ਲਵ ਧੂਰੀਜੈ ਬੋਪਾਰਾਏ, ਜਤਿੰਦਰ ਖਹਿਰਾ, ਲਵ ਧੂਰੀ ਤੇ ਰਾਣਾ ਹਾਜ਼ਰ ਸਨ।

Install Punjabi Akhbar App

Install
×