ਬੀਤੀ 22 ਮਈ ਨੂੰ ਔਕਲੈਂਡ ਸ਼ਹਿਰ ਵਿਚ ਏ. ਡਬਲਿਊ ਆਈ. ਇੰਟਰਨੈਸ਼ਨਲ ਕਾਲਜ ਦੇ ਵਿਚ ਇਕ 22 ਸਾਲਾ ਪੰਜਾਬੀ ਕੁੜੀ ਪਰਮਿਤਾ ਰਾਣੀ ਦਾ ਕਤਲ ਹੋ ਗਿਆ ਸੀ। ਇਹ ਦੋਸ਼ ਉਸਦੇ ਪਤੀ ਮੰਦੀਪ ਸਿੰਘ (29) ਉਤੇ ਲੱਗਾ ਹੋਇਆ ਸੀ ਅਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਨੇ ਪਰਮਿਤਾ ਰਾਣੀ ਦੇ ਦੋਸਤ ਪਰਮਿੰਦਰ ਸੰਧੂ (22) ਉਤੇ ਵੀ ਕਾਤਲਾਨਾ ਹਮਲਾ ਕੀਤਾ ਸੀ। ਅਦਾਲਤ ਦੇ ਵਿਚ ਪਹਿਲਾਂ ਮੰਦੀਪ ਸਿੰਘ ਨੇ ਕਤਲ ਦਾ ਗੁਨਾਹ ਨਹੀਂ ਸੀ ਕਬੂਲਿਆ ਪਰ ਬੀਤੇ ਦਿਨੀਂ ਜਦੋਂ ਉਸਨੂੰ ਇਸ ਮਾਮਲੇ ਵਿਚ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਤਾਂ ਉਸਨੇ ਹੈਰਾਨੀਜਨਕ ਤਬਦੀਲੀ ਲੈਂਦਿਆਂ ਆਪਣਾ ਗੁਨਾਹ ਕਬੂਲ ਕਰ ਲਿਆ। ਮੰਦੀਪ ਸਿੰਘ ਨੂੰ ਹੁਣ ਸਤੰਬਰ ਮਹੀਨੇ ਸਜ਼ਾ ਸੁਣਾਈ ਜਾਣੀ ਹੈ ਅਤੇ ਉਦੋਂ ਤੱਕ ਇਸਨੂੰ ਪੁਲਿਸ ਹਿਰਾਸਤ ਦੇ ਵਿਚ ਰੱਖਿਆ ਜਾਵੇਗਾ। ਅਦਾਲਤ ਦੀ ਸੁਣਵਾਈ ਦੌਰਾਨ ਲਗਾਤਾਰ ਰੋ ਰਿਹਾ ਸੀ ਮੰਦੀਪ ਸਿੰਘ।