
ਬੀਤੀ 22 ਮਈ ਨੂੰ ਆਕਲੈਂਡ ਸ਼ਹਿਰ ਦੇ ਕਿ ਕਾਲਜ ਦੇ ਵਿਚ 23 ਸਾਲਾ ਪੰਜਾਬੀ ਲੜਕੀ ਪਰਮਿਤਾ ਰਾਣੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੋਸ਼ ਅਧੀਨ ਇਕ 29 ਸਾਲਾ ਉਸਦੇ ਪਤੀ ਨੂੰ ਉਸੇ ਵਕਤ ਗ੍ਰਿਫਤਾਰ ਕਰ ਲਿਆ ਗਿਆ ਸੀ। ਪਹਿਲਾਂ ਇਸ ਦਾ ਨਾਂਅ ਗੁਪਤ ਰੱਖਣ ਦੇ ਅਦਾਲਤੀ ਹੁਕਮ ਸਨ ਪਰ ਅੱਜ ਇਹ ਹੁਕਮ ਉਠਾ ਲਏ ਗਏ ਹਨ। ਇਸ ਵਿਅਕਤੀ ਦਾ ਨਾਂਅ ਮੰਦੀਪ ਸਿੰਘ ਹੈ। ਪਤਾ ਲੱਗਾ ਹੈ ਕਿ ਪਿੰਡ ਦੀਨਾ ਸਾਹਿਬ ਮੋਗੇ ਜ਼ਿਲੇ ਦਾ ਨੌਜਵਾਨ 70 ਕਿਲੋ ਵਰਗ ਦੇ ਵਿਚ ਵਧੀਆ ਕਬੱਡੀ ਖਿਡਾਰੀ ਰਿਹਾ ਹੈ। ਉਸਦੇ ਦੋਸਤਾਂ ਨੇ ਸ਼ੋਸ਼ਲ ਸਾਈਟਾਂ ਉਤੇ ਲਿਖਿਆ ਹੈ ਕਿ ਇਹ ਨੌਜਵਾਨ ਕਦੇ ਨਸ਼ਾ ਨਹੀਂ ਸੀ ਕਰਦਾ। ਵਿਆਹ ਦੇ ਵਿਚ ਵੀ ਇਸ ਦੇ ਪਰਿਵਾਰ ਨੇ ਕੋਈ ਵਸਤੂ ਦਾਜ ਵਿਚ ਨਹੀਂ ਸੀ। ਬੀ.ਏ., ਬੀ. ਪੀਐਡ ਪਾਸ ਮੰਦੀਪ ਸਿੰਘ ਕਈ ਲੱਖ ਲਾ ਕੇ ਨਿਊਜ਼ੀਲੈਂਡ ਪਹੁੰਚਿਆ ਸੀ।
ਉਧਰ ਕਤਲ ਕੀਤੀ ਗਈ ਪਰਮਿਤਾ ਰਾਣੀ ਦੇ ਪਰਿਵਾਰ ਬਾਰੇ ਪਤਾ ਲੱਗਿਆ ਹੈ ਕਿ ਉਸਦਾ ਪਿਤਾ ਇਸਦੇ ਛੋਟੇ ਹੁੰਦਿਆ ਹੀ ਪੂਰਾ ਹੋ ਗਿਆ ਸੀ ਅਤੇ ਮਾਤਾ ਪਿਛਲੇ ਸਾਲ ਪੂਰੀ ਹੋ ਗਈ ਸੀ। ਇਸਦਾ ਪਿੱਛੇ ਇਕ ਹੀ ਭਰਾ ਸੀ।