ਪ੍ਕਾਸ ਦਿਹਾੜੇ ਮੌਕੇ ਨਾਰਵੇ ਦੀਆਂ ਸੰਗਤਾਂ ਉਸਲੋ ਗੁਰੂ ਘਰ ਨਤਮਸਤਕ ਹੋਈਆਂ

final ਹਰ ਸਾਲ ਦੀ ਤਰਾਂ ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ  ਪ੍ਕਾਸ ਦਿਹਾੜਾ ਨਾਰਵੇ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਪੂਰੀ ਸਰਧਾ ਭਾਵਨਾਂ ਦੇ ਤਹਿਤ ਮਨਾਇਆ ਗਿਆ । ਜਿਸ ਦੌਰਾਨ ਪਿਛਲੇ ਤਿੰਨ ਦਿਨਾਂ ਤੋਂ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਸਲੋ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਕਾਸ ਚੱਲ ਰਹੇ ਸਨ ।ਇਸ ਮੌਕੇ ਤੇ ਤਿੰਨੋਂ ਦਿਨ ਨਾਰਵੇ ਦੇ ਵੱਖ ਵੱਖ ਸਹਿਰਾਂ ਦਰਾਮਨ,ਥਾਂਨਸਬਰਗ,ਲੀਅਰ ਆਦਿ ਤੋਂ ਸੰਗਤਾਂ ਨਤਮਸਤਕ ਹੁੰਦੀਆਂ ਰਹੀਆਂ ।ਪ੍ਕਾਸ ਸਮਾਗਮ ਦੇ ਅਖੀਰਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ ।ਸਮਾਗਮ ਦੌਰਾਨ ਗੁਰੂ ਘਰ ਦੇ ਲੋਕਲ ਕੀਰਤਨੀ ਜੱਥੇ ਭਾਈ ਬਲਵਿੰਦਰ ਸਿੰਘ ਅਤੇ ਭਾਈ ਸਿਮਰਨਜੀਤ ਸਿੰਘ  ਵੱਲੋਂ  ਗੁਰੂ ਕੇ ਸਬਦ ਆਪੇ ਗੁਰੂ ਚੇਲਾ ,ਮਾਧੋ ਹਮ ਐਸੇ ਤੂ ਐਸਾ ਆਦਿ ਦਾ ਕੀਰਤਨ  ਉਚਾਰਨ ਕੀਤਾ ਗਿਆ । ਇਸ ਤੋਂ ਇਲਾਵਾ ਛੋਟੇ ਬੱਚਿਆਂ ਵੱਲੋਂ ਦਸਮੇਸ ਪਿਤਾ ਦੀ ਵਡਿਆਈ ਕਰਦੀਆਂ ਕਵਿਤਾਵਾਂ  ਹੱਕ ਹੱਕ ਗੁਰੂ ਗੋਬਿੰਦ ਸਿੰਘ  ਵੀ ਪੜੀਆਂ ਗਈਆਂ । ਬੱਚੀ ਸਿਮਰਜੀਤ ਕੌਰ ਚਾਹਲ ਅਤੇ ਉਸ ਦੇ ਸਾਥੀਆਂ ਵੱਲੋਂ ਕੀਰਤਨ ਵੀ ਕੀਤਾ ਗਿਆ ।ਸਮਾਗਮ ਦੇ ਅਖੀਰ  ਵਿੱਚ ਭਾਈ ਬਲਵਿੰਦਰ ਸਿੰਘ ਵੱਲੋ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਸ੍ਰੀ ਦਸਮੇਸ ਪਿਤਾ ਦੀ ਸਹਾਦਤ ਅਤੇ ਜੀਵਨੀ ਬਾਰੇ ਦੱਸਦੇ ਹੋਏ ਗੁਰੂ ਵਾਲੇ ਪ੍ਰਾਣੀ ਬਣਨ ਲਈ ਪ੍ਰੇਰਿਆ ਗਿਆ । ਪ੍ਕਾਸ ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤੇ ਜਿਸ ਦੌਰਾਨ ਸੰਗਤਾਂ ਨੇ ਬੜੀ ਸਰਧਾ ਅਤੇ ਸੇਵਾ ਭਾਵਨਾਂ ਨਾਲ ਯੋਗਦਾਨ ਪਾਇਆ।ਜਿਸ ਵਿੱਚ ਗੁਰੂ ਘਰ ਦੀਆਂ ਖੁਸੀਆਂ ਦਾ ਸੁਕਰਾਨਾਂ ਭਾਈ ਜਰਨੈਲ ਸਿੰਘ ਦਿਉਲ ਦੇ ਪਰਿਵਾਰ ਵੱਲੋ ਲੰਗਰਾਂ ਦੀ ਸੇਵਾ ਦੇ ਰੂਪ ਵਿੱਚ ਕੀਤਾਂ ਗਿਆ ।ਸਮਾਗਮ ਦੇ ਅੰਤ ਵਿੱਚ ਗੁਰੂ ਘਰ ਦੀ ਸਮੂਹ ਕਮੇਟੀ ਵੱਲੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ।