ਨਾਰਵੇ ਦੀਆਂ ਸਿੱਖ ਸੰਗਤਾਂ ਵੱਲੋ ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ ਪ੍ਰਕਾਸ਼ ਦਿਹਾੜਾ

Oslo_Gurdwara_Alnabru(ਨਾਰਵੇ) ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 349ਵਾਂ ਪ੍ਰਕਾਸ਼ ਦਿਹਾੜਾ ਨਾਰਵੇ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਪੂਰੀ ਸ਼ਰਧਾ ਭਾਵਨਾਂ ਦੇ ਤਹਿਤ 17 ਜਨਵਰੀ ਨੂੰ ਮਨਾਇਆਂ ਜਾਵੇਗਾ । ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋ ਪ੍ਰੈਸ ਨੂੰ ਦਿੱਤੀ ਜਾਣਕਾਰੀ ਅਨੁਸਾਰ 15 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਹਿਬ ਪ੍ਰਕਾਸ਼ ਹੋਣਗੇ ਜਿਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ । ਇਸ ਤੋਂ ਇਲਾਵਾ 17 ਜਨਵਰੀ ਦਿਨ ਐਤਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਜਿਸ ਸਮੇ ਗੁਰੂ ਘਰ ਦੇ ਲੋਕਲ ਕੀਰਤਨੀ ਜੱਥੇ ਵੱਲੋਂ ਕੀਰਤਨ ਦਾ ਪ੍ਰਵਾਹ ਹੋਵੇਗਾ ਅਤੇ ਨੰਨੇ ਬੱਚਿਆਂ ਵੱਲੋ ਕਵਿਤਾਵਾਂ ,ਢਾਡੀ ਵਾਰਾਂ ਦਾ ਗਾਇਨ ਵੀ ਕੀਤਾ ਜਾਵੇਗਾ ।ਗੁਰੂ ਕੇ ਲੰਗਰਾਂ ਦੀ ਸੇਵਾ ਸਰਦਾਰ  ਜਰਨੈਲ ਸਿੰਘ ਦਿਉਲ ਦੇ ਪਰਿਵਾਰ ਵੱਲੋ ਕੀਤੀ ਜਾਵੇਗੀ ।ਗੁਰੂ ਘਰ ਉਸਲੋ  ਸਮੂਹ ਕਮੇਟੀ  ਪ੍ਰਧਾਨ ਲਹਿੰਬਰ ਸਿੰਘ ,ਕਸਮੀਰ ਸਿੰਘ ਬੋਪਾਰਾਏ,ਆਤਮਾਂ ਸਿੰਘ ,ਬੀਬੀ ਅਮਨਦੀਪ ਕੌਰ ,ਅਮਰਜੀਤ ਕੌਰ,ਕਮਲਜੀਤ ਸਿੰਘ ,ਪਰਮਜੀਤ ਸਿੰਘ,ਸਵਿੰਦਰ ਸਿੰਘ ਮਲਕੀਤ ਸਿੰਘ,ਨਛੱਤਰ ਕੌਰ ,ਜਸਵਿੰਦਰ ਕੌਰ ਆਦਿ ਸਮੇਤ ਸਭ ਨੇ ਸੰਗਤਾਂ ਨੂੰ ਹੁੰਮ ਹੁਮਾ ਕੇ ਪੁਹੁੰਚਣ ਦਾ ਸੱਦਾ ਦਿੱਤਾ ਹੈ।