ਇਸ ਜਨਮਦਿਨ ‘ਤੇ ਕੀ ਖਾਸ ਕਰਨਗੇ ਪ੍ਰਭਾਸ?

prabhas-saaho-new-look-birthday-photo-shoot-stills-0

ਬਾਹੂਬਲੀ’ ਫਰੈਂਚਾਇਜ਼ੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਸੁਪਰਸਟਾਰ ਪ੍ਰਭਾਸ ਦੇ ਫੈਨਜ਼ ਨੂੰ ਹਰ ਸਾਲ ਅਕਤੂਬਰ ਮਹੀਨੇ ਦਾ ਇੰਤਜ਼ਾਰ ਰਹਿੰਦਾ ਹੈ। ਅਕਤੂਬਰ ਮਹੀਨੇ ਦੀ 23 ਤਾਰੀਖ ਨੂੰ ਅਭਿਨੇਤਾ ਆਪਣਾ ਜਨਮਦਿਨ ਮਨਾਉਂਦੇ ਹਨ ਅਤੇ ਇਸ ਦਿਨ ਨੂੰ ਖਾਸ ਬਣਾਉਣ ‘ਚ ਪ੍ਰਭਾਸ ਕੋਈ ਕਮੀ ਨਹੀਂ ਰਹਿਣ ਦਿੰਦੇ। ਪਿਛਲੇ ਸਾਲ ਪ੍ਰਭਾਸ ਨੇ ਆਪਣੇ ਜਨਮਦਿਨ ‘ਤੇ ਆਗਾਮੀ ਫਿਲਮ ‘ਸਾਹੋ’ ਦਾ ਪੋਸਟਰ ਰਿਲੀਜ਼ ਕੀਤਾ ਸੀ, ਅਜਿਹੇ ‘ਚ ਸਭ ਦੀਆਂ ਨਿਗਾਹਾਂ ਇਸ ਜਨਮਦਿਨ ‘ਤੇ ਟਿੱਕੀਆਂ ਹੋਈਆਂ ਹਨ ਕਿ ਆਖਿਰ ਇਸ ਸਾਲ ਪ੍ਰਭਾਸ ‘ਸਾਹੋ’ ਫਿਲਮ ਨਾਲ ਜੁੜੀ ਕਿਹੜੀ ਜਾਣਕਾਰੀ ਰਿਲੀਜ਼ ਕਰਨਗੇ?

Saaho

ਪ੍ਰਭਾਸ ਦੀ ‘ਸਾਹੋ’ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ‘ਬਾਹੂਬਲੀ’ ਦੀ ਤਰ੍ਹਾਂ ਇਹ ਫਿਲਮ ਭਾਰਤ ਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਲਈ ਹਿੰਦੀ, ਤੇਲਗੂ ਅਤੇ ਤਾਮਿਲ ‘ਚ ਰਿਲੀਜ਼ ਹੋਣ ਵਾਲੀ ਬਿੱਗ ਬਜਟ ਫਿਲਮ ਹੋਵੇਗੀ। ਇਸ ਫਿਲਮ ਰਾਹੀਂ ਅਭਿਨੇਤਰੀ ਸ਼ਰਧਾ ਕਪੂਰ ਅਤੇ ਪ੍ਰਭਾਸ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਪ੍ਰਭਾਸ ਦੀ ਰਿਕਾਰਡਤੋੜ ਫਿਲਮ ‘ਬਾਹੂਬਲੀ’ ਤੋਂ ਬਾਅਦ ਨਿਰਮਾਤਾਵਾਂ ਨੇ ਪ੍ਰਭਾਸ ਦੀ ਲੋਕਪ੍ਰਿਯਤਾ ਅਤੇ ਰਾਸ਼ਟਰੀ ਅਪੀਲ ਨੂੰ ਧਿਆਨ ‘ਚ ਰੱਖਦੇ ਹੋਏ ਵੱਡੇ ਪੱਧਰ ‘ਤੇ ਰਿਲੀਜ਼ ਕਰਨ ਦੀ ਯੋਜਨਾ ਬਣਾਈ ਹੈ।
(ਗੁਰਭਿੰਦਰ ਸਿੰਘ ਗੁਰੀ)
+91 99157-27311

Welcome to Punjabi Akhbar

Install Punjabi Akhbar
×
Enable Notifications    OK No thanks